ਹੁਣ ਨਹੀਂ ਹੋਵੇਗੀ ਟ੍ਰੇਨਾਂ ਦੀ ਲੇਟ-ਲਤੀਫ਼ੀ ! ਗਾਜ਼ੀਆਬਾਦ ਤੋਂ ਲਖ਼ਨਊ ਤੱਕ 4 ਲੇਨ ਟ੍ਰੈਕ ਵਿਛਾਉਣ ਦੀ ਤਿਆਰੀ
Saturday, Jan 31, 2026 - 10:10 AM (IST)
ਨੈਸ਼ਨਲ ਡੈਸਕ- ਗਾਜ਼ੀਆਬਾਦ ਤੋਂ ਲਖਨਊ ਰੇਲ ਰੂਟ ’ਤੇ ਹੁਣ ਟ੍ਰੇਨਾਂ ਲੇਟ ਨਹੀਂ ਹੋਣਗੀਆਂ। ਗਾਜ਼ੀਆਬਾਦ ਤੋਂ ਲਖਨਊ ਤੱਕ 2 ਲੇਨ ਰੇਲਵੇ ਲਾਈਨ ਹੋਣ ਕਾਰਨ ਟ੍ਰੇਨਾਂ ਦੀ ਲੇਟ-ਲਤੀਫ਼ੀ ਹੁਣ ਖ਼ਤਮ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ’ਚ ਇਸ ਰੂਟ ’ਤੇ ਵਾਧੂ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ਹੈ, ਜਿਸ ਨਾਲ ਗਾਜ਼ੀਆਬਾਦ ਤੋਂ ਲਖਨਊ ਤੱਕ 4 ਰੇਲਵੇ ਟ੍ਰੈਕਾਂ ’ਤੇ ਟ੍ਰੇਨ ਦੌੜੇਗੀ। ਦੋ ਵਾਧੂ ਰੇਲਵੇ ਲਾਈਨਾਂ ਵਿਛਾਏ ਜਾਣ ਤੋਂ ਬਾਅਦ ਦਿੱਲੀ-ਲਖਨਊ ਵਾਇਆ ਗਾਜ਼ੀਆਬਾਦ ਰੇਲਵੇ ਰੂਟ ’ਤੇ ਟ੍ਰੇਨ ਦਾ ਦਬਾਅ ਘੱਟ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਨਵੇਂ ਬਜਟ ਸੈਸ਼ਨ ’ਚ ਇਸ ਤਜਵੀਜ਼ ਨੂੰ ਮਨਜ਼ੂਰੀ ਮਿਲ ਸਕਦੀ ਹੈ।
450 ਕਿਲੋਮੀਟਰ ਰੂਟ ’ਤੇ 300 ਟ੍ਰੇਨਾਂ
ਗਾਜ਼ੀਆਬਾਦ ਤੋਂ ਲਖਨਊ ਵਾਇਆ ਹਾਪੁੜ-ਬਰੇਲੀ ਦੇ ਰਸਤੇ ਚੱਲਣ ਵਾਲੀਆਂ ਸੈਂਕੜੇ ਟ੍ਰੇਨਾਂ ਦਾ ਦਬਾਅ ਘੱਟ ਕਰਨ ਲਈ ਰੇਲਵੇ ਵਿਭਾਗ ਚਾਰ ਲਾਈਨ ਦਾ ਟ੍ਰੈਕ ਬਣਾਉਣ ਦੀ ਤਿਆਰੀ ’ਚ ਹੈ। ਗਾਜ਼ੀਆਬਾਦ ਤੋਂ ਲਖਨਊ ਤੱਕ ਬਰੇਲੀ ਦੇ ਰਸਤੇ ਚੱਲਣ ਵਾਲੀ ਰੇਲਵੇ ਲਾਈਨ ’ਤੇ ਹਰ ਦਿਨ ਸੈਂਕੜੇ ਟ੍ਰੇਨਾਂ ਦੌੜਦੀਆਂ ਹਨ। ਲੱਗਭਗ 450 ਕਿਲੋਮੀਟਰ ਲੰਬੇ ਇਸ ਰੂਟ ’ਚ 24 ਘੰਟਿਆਂ ’ਚ 300 ਤੋਂ 350 ਟ੍ਰੇਨਾਂ ਲੰਘਦੀਆਂ ਹਨ। ਇੰਨੀ ਜ਼ਿਆਦਾ ਆਵਾਜਾਈ ਦੇ ਬਾਵਜੂਦ ਇਸ ਰੂਟ ’ਤੇ ਅਜੇ ਤੱਕ ਸਿਰਫ਼ ਦੋ ਹੀ ਰੇਲਵੇ ਟ੍ਰੈਕ ਹਨ। ਜਿਸ ਕਾਰਨ ਟ੍ਰੇਨਾਂ ਆਮ ਤੌਰ ’ਤੇ ਹਮੇਸ਼ਾ ਲੇਟ ਹੁੰਦੀਆਂ ਹਨ ਅਤੇ ਇਸ ਨਾਲ ਰੇਲ ਯਾਤਰੀਆਂ ਦੀ ਪ੍ਰੇਸ਼ਾਨੀ ਵਧਦੀ ਹੈ। ਇਸੇ ਪ੍ਰੇਸ਼ਾਨੀ ਨੂੰ ਖ਼ਤਮ ਕਰਨ ਲਈ ਰੇਲਵੇ ਹੁਣ ਇਸ ਪੂਰੇ ਰੂਟ ’ਤੇ ਚਾਰ ਲਾਈਨ ਟ੍ਰੈਕ ਵਿਛਾਉਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ- Reservation ਲਈ ਉਮੀਦਵਾਰ ਨੇ ਬਦਲ ਲਿਆ ਧਰਮ ! ਸੁਪਰੀਮ ਕੋਰਟ ਨੇ ਕਿਹਾ- 'ਇਹ ਤਾਂ ਨਵਾਂ ਹੀ Fraud...'
ਗਾਜ਼ੀਆਬਾਦ ਤੋਂ ਲਖਨਊ ਤੱਕ 2 ਨਵੀਆਂ ਰੇਲ ਲਾਈਨਾਂ ਵਿਛਾਉਣ ਦਾ ਪਲਾਨ ਤਿਆਰ ਹੋ ਚੁੱਕਾ ਹੈ। ਪਿਛਲੇ ਡੇਢ ਸਾਲ ਤੋਂ ਰੇਲਵੇ ਦੀ ਟੀਮ ਇਸ ’ਤੇ ਸਰਵੇਖਣ ਕਰ ਰਹੀ ਹੈ ਅਤੇ ਹੁਣ ਇਸ ਦਾ ਪੂਰਾ ਖਰੜਾ ਭਾਵ ਡੀ. ਪੀ. ਆਰ. ਤਿਆਰ ਕੀਤਾ ਜਾ ਚੁੱਕਾ ਹੈ। ਉੱਤਰੀ ਰੇਲਵੇ ਦੇ ਸੀ. ਪੀ. ਆਰ. ਓ. ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਗਾਜ਼ੀਆਬਾਦ-ਲਖਨਊ ਦੇ ਵਿਚਾਲੇ 4 ਪੜਾਵਾਂ ’ਚ ਫੋਰ ਲੇਨ ਰੇਲ ਪ੍ਰਾਜੈਕਟ ਦਾ ਕੰਮ ਤਜ਼ਵੀਜਤ ਹੈ। ਇਸ ਦੇ ਲਈ 2021 ’ਚ ਕਵਾਇਦ ਸ਼ੁਰੂ ਹੋਈ ਸੀ। ਸਰਵੇਖਣ ਤੋਂ ਬਾਅਦ ਡਿਟੇਲ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਰੇਲਵੇ ਬੋਰਡ ਨੂੰ ਭੇਜੀ ਗਈ ਹੈ। ਬੋਰਡ ਤੋਂ ਮਨਜ਼ੂਰੀ ਤੋਂ ਬਾਅਦ ਡੀ. ਪੀ. ਆਰ. ਉੱਤਰ ਰੇਲਵੇ ਹੈੱਡਕੁਆਰਟਰ ਬੜੌਦਾ ਹਾਊਸ ਭੇਜਿਆ ਜਾਵੇਗਾ। ਇਸ ਤੋਂ ਬਾਅਦ ਕੰਮ ਸ਼ੁਰੂ ਹੋਣ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਜਾਵੇਗੀ।
ਗਾਜ਼ੀਆਬਾਦ ਅਤੇ ਮੇਰਠ ’ਚ ਵਸਾਈ ਜਾਵੇਗੀ ਗ੍ਰੀਨ ਫੀਲਡ ਟਾਊਨਸ਼ਿਪ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਆਰਥਿਕ ਸਰਵੇਖਣ 2025-26 ’ਚ ਨਮੋ ਭਾਰਤ ਆਰ. ਆਰ. ਟੀ. ਐੱਸ. (ਰਿਜ਼ਨਲ ਰੈਪਿਡ ਟ੍ਰਾਂਜ਼ਿਟ ਸਿਸਟਮ) ਪ੍ਰਾਜੈਕਟ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸਰਵੇਖਣ ’ਚ ਦਿੱਲੀ-ਗਾਜ਼ੀਆਬਾਦ-ਮੇਰਠ ਨੂੰ ਜੋੜਨ ਵਾਲੇ ਦੇਸ਼ ਦੇ ਪਹਿਲੇ ਆਰ. ਆਰ. ਟੀ. ਐੱਸ. ਕਾਰੀਡੋਰ ਨੂੰ ਸ਼ਹਿਰਾਂ ਦੇ ਜੋੜਨ ਦੀ ਯੋਜਨਾ ਦੇ ਦ੍ਰਿਸ਼ਟੀਕੋਣ ’ਚ ਇਕ ਅਹਿਮ ਬਦਲ ਦੱਸਿਆ ਹੈ। ਸਰਵੇਖਣ ’ਚ ਨਮੋ ਭਾਰਤ ਨੂੰ ਸਿਰਫ਼ ਇਕ ਆਵਾਜਾਈ ਹੱਲ ਦੀ ਬਜਾਏ ਇਕ ਪ੍ਰਮੁੱਖ ਆਰਥਿਕ ਬੁਨਿਆਦੀ ਢਾਂਚੇ ਵਜੋਂ ਸਥਾਪਤ ਕੀਤਾ ਗਿਆ ਹੈ।
ਸਰਵੇਖਣ ’ਚ ਮਲਟੀਮਾਡਲ ਏਕੀਕਰਨ, ਸਾਂਝੇ ਬੁਨਿਆਦੀ ਢਾਂਚੇ ਦੀ ਵਰਤੋਂ ਵੀ ਸ਼ਾਮਲ ਹੈ। ਆਰ. ਆਰ. ਟੀ. ਐੱਸ. ਕਾਰੀਡੋਰ ਦੇ ਨਾਲ ਟੀ. ਓ. ਡੀ. (ਆਵਾਜਾਈ-ਮੁਖੀ ਵਿਕਾਸ) ਜ਼ੋਨ ਵਰਗੀ ਪ੍ਰਮੁੱਖ ਇਨੋਵੇਸ਼ਨ ’ਤੇ ਵੀ ਆਰਥਿਕ ਸਰਵੇਖਣ ’ਚ ਜ਼ੋਰ ਦਿੱਤਾ ਗਿਆ ਹੈ। ਰੈਪਿਡ ਦੇ ਦੋਵੇਂ ਪਾਸੇ ਬਣਨ ਵਾਲੇ ਟੀ. ਓ. ਡੀ. ਜ਼ੋਨ ’ਚ ਗ੍ਰੀਨ ਕਾਰੀਡੋਰ ਬਣਾਉਣ ਦੀ ਯੋਜਨਾ ਵੀ ਨੇੜ ਭਵਿੱਖ ’ਚ ਸਾਕਾਰ ਹੋ ਸਕੇਗੀ।
ਇਹ ਵੀ ਪੜ੍ਹੋ- 14 ਲੱਖ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ ! ਯੋਗੀ ਸਰਕਾਰ ਦੇ ਐਲਾਨ ਨੇ ਚਿਹਰਿਆਂ 'ਤੇ ਲਿਆ'ਤੀ ਮੁਸਕਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
