ਝਾਰਖੰਡ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਨਹੀਂ ਚੱਲਣਗੀਆਂ ਟਰੇਨਾਂ, ਸੂਬਿਆਂ ਨੇ ਖੜ੍ਹੇ ਕੀਤੇ ਹੱਥ

Sunday, May 31, 2020 - 09:32 PM (IST)

ਨਵੀਂ ਦਿੱਲੀ— ਰੇਲਵੇ ਨੇ ਐਤਵਾਰ ਨੂੰ ਕਿਹਾ ਕਿ 200 ਵਿਸ਼ੇਸ਼ ਯਾਤਰੀ ਟਰੇਨਾਂ ਦਾ ਸੰਚਾਲਨ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਝਾਰਖੰਡ. ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਨੇ ਇਨ੍ਹਾਂ ਸੇਵਾਵਾਂ ਦੇ ਬਾਰੇ ਇਤਰਾਜ਼ ਜ਼ਾਹਿਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਰੇਲਵੇ ਹੈੱਡਕੁਆਰਟਰ ਦੀ ਇਕ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਉਨ੍ਹਾਂ ਨੇ ਸੰਕੇਤ ਦਿੱਤੇ ਕਿ ਤਿੰਨ ਸੂਬਿਆਂ ਨੇ ਕੋਰੋਨਾ ਵਾਇਰ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਇਸ ਟਰੇਨਾਂ ਦੇ ਸੰਚਾਲਨ ਲਈ ਉਨ੍ਹਾਂ ਦੇ ਵਿਰੋਧ ਦਾ ਕਾਰਣ ਮੰਨਿਆ ਜਾ ਰਿਹਾ ਹੈ।

PunjabKesari
ਰੇਲਵੇ ਦੇ ਇਕ ਬੁਲਾਰੇ ਨੇ ਕਿਹਾ ਕਿ ਝਾਰਖੰਡ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਨੇ ਯੋਜਨਾ ਦੇ ਅਨੁਸਾਰ ਇਨ੍ਹਾਂ ਟਰੇਨਾਂ ਨੂੰ ਚਲਾਉਣ ਜਾਂ ਰੁਕਣ ਦੀ ਸੰਖਿਆਂ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਹੈ। ਸੂਬਿਆਂ ਦੇ ਨਾਲ ਮਾਮਲੇ 'ਤੇ ਚਰਚਾਂ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਕਿਸੇ ਵੀ ਹੋਰ ਘਟਨਾਕ੍ਰਮ ਦੇ ਬਾਰੇ 'ਚ ਦੱਸਿਆ ਜਾਵੇਗਾ।

PunjabKesari

ਰੇਲਵੇ ਨੇ ਇਕ ਜੂਨ ਤੋਂ 200 ਵਿਸ਼ੇਸ਼ ਯਾਤਰੀ ਟਰੇਨਾਂ ਨੂੰ ਚਲਾਉਣ ਦਾ ਫੈਸਲਾ ਲਿਆ ਹੈ। ਪਹਿਲੇ ਦਿਨ 1.45 ਲੱਖ ਤੋਂ ਜ਼ਿਆਦਾ ਯਾਤਰੀ ਯਾਤਰਾ ਕਰਨਗੇ। ਰੇਲਵੇ ਨੇ ਕਿਹਾ ਕਿ ਲੱਗਭਗ 26 ਲੱਖ ਯਾਤਰੀਆਂ ਨੇ ਇਕ ਜੂਨ ਤੋਂ 30 ਜੂਨ ਤੱਕ ਵਿਸ਼ੇਸ਼ ਟਰੇਨਾਂ ਨਾਲ ਯਾਤਰਾਂ ਦੇ ਲਈ ਟਿਕਟ ਦੀ ਬੁਕਿੰਗ ਕਰਵਾਈ ਹੈ। ਇਹ ਸੇਵਾਵਾਂ 12 ਮਈ ਤੋਂ ਸੰਚਾਲਿਤ ਹੋ ਰਹੀਆਂ ਮਜ਼ਦੂਰ ਵਿਸ਼ੇਸ਼ ਟਰੇਨਾਂ ਤੇ 30 ਏਅਰ ਕੰਡੀਸ਼ਨਡ ਟਰੇਨਾਂ ਤੋਂ ਇਲਾਵਾ ਹਨ।

PunjabKesari


Gurdeep Singh

Content Editor

Related News