ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ ਟਰੇਨ 'ਚ ਲੱਗੀ ਅੱਗ, ਵੱਡਾ ਹਾਦਸਾ ਟਲਿਆ

03/09/2020 8:01:07 AM

ਨਵੀਂ ਦਿੱਲੀ— ਡਿਬੁਰਗੜ੍ਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ (12423) 'ਚ ਅੱਜ ਅਚਾਨਕ ਅੱਗ ਲੱਗਣ ਨਾਲ ਖਲਬਲੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਡੀ-4 ਏ. ਸੀ. ਕੋਚ 'ਚ ਅੱਗ ਲੱਗ ਗਈ ਸੀ। ਇਹ ਘਟਨਾ ਸਵੇਰੇ 6.30 ਵਜੇ ਵਾਪਰੀ।

ਕਾਨਪੁਰ ਸੈਂਟਰਲ ਤੋਂ ਤਕਰੀਬਨ 70 ਕਿਲੋ ਮੀਟਰ ਤੋਂ ਅੱਗੇ ਪੈਂਦੇ ਸਟੇਸ਼ਨ ਕੋਲ ਟਰੇਨ 'ਚ ਅੱਗ ਲੱਗ ਗਈ, ਜਿਸ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਰੇਲਗੱਡੀ ਦੇ ਸਟਾਫ ਮੁਤਾਬਕ ਬਰੇਕ ਆਪਸ 'ਚ ਚਿਪਕ ਗਈ ਸੀ ਜਿਸ ਕਾਰਨ ਅੱਗ ਲੱਗ ਗਈ। ਇਸ 'ਤੇ ਜਲਦੀ ਧਿਆਨ ਪੈ ਗਿਆ ਅਤੇ ਅੱਗ ਨੂੰ ਜਲਦੀ ਕਾਬੂ ਕਰ ਲਿਆ ਗਿਆ ਨਹੀਂ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਾ ਹੈ। ਮੌਕੇ ਦੀਆਂ ਤਸਵੀਰਾਂ ਤੇ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਅੱਗ ਬੁਝਾਊ ਯੰਤਰ ਨਾਲ ਅੱਗ ਨੂੰ ਕਾਬੂ ਪਾਉਣ ਲਈ ਸਭ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਹੇ ਸਨ ਤੇ ਉਹ ਸਫਲ ਰਹੇ।


Related News