ਟਰੇਨ ਦੇ ਭੋਜਨ ''ਚੋਂ ਨਿਕਲੀ ਕਿਰਲੀ, ਯਾਤਰੀ ਨੇ ''ਪ੍ਰਭੂ'' ਨੂੰ ਟਵੀਟ ਕੀਤੀ ਤਸਵੀਰ

Wednesday, Jul 26, 2017 - 11:56 AM (IST)

ਨਵੀਂ ਦਿੱਲੀ—ਰੇਲਵੇ ਦੇ ਖਾਣੇ ਨੂੰ ਲੈ ਕੇ ਹਾਲ ਹੀ 'ਚ ਜਾਰੀ ਕੀਤੀ ਗਈ ਕੰਟਰੋਲਰ ਅਤੇ ਆਡੀਟਰ ਜਨਰਲ (ਸੀ.ਏ.ਜੀ) ਦੀ ਰਿਪੋਰਟ 'ਤੇ ਕਾਫੀ ਬਵਾਲ ਮਚਿਆ ਸੀ। ਅਜੇ ਵੀ ਇਹ ਵਿਵਾਦ ਘਟਿਆ ਨਹੀਂ ਸੀ ਕਿ ਦਿੱਲੀ ਤੋਂ ਕੋਲਕਾਤਾ ਆ ਰਹੀ ਪੂਰਬੀ ਐਕਸਪ੍ਰੈੱਸ 'ਚ ਇਕ ਯਾਤਰੀ ਦੇ ਭੋਜਨ 'ਚ ਕਿਰਲੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਬਾਅਦ ਯਾਤਰੀ ਨੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਟੈਗ ਕਰ ਫੋਟੋ ਟਵੀਟ ਕੀਤੀ। ਹਾਲਾਂਕਿ ਪ੍ਰਭੂ ਦੇ ਵੱਲੋਂ ਤੋਂ ਇਸ ਟਵੀਟ 'ਤੇ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ।


ਸੀ.ਏ.ਜੀ. ਰਿਪੋਰਟ 'ਚ ਸਾਫ ਤੌਰ 'ਤੇ ਦੱਸਿਆ ਗਿਆ ਕਿ ਰੇਲਵੇ ਸਟੇਸ਼ਨਾਂ 'ਤੇ ਜੋ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ ਜਾ ਰਹੀ ਹਨ, ਉਹ ਇਨਸਾਨਾਂ ਦੇ ਖਾਣ ਦੇ ਲਾਇਕ ਹੀ ਨਹੀਂ ਹਨ। ਡਿੱਬਾਬੰਦ ਅਤੇ ਬੋਤਲਬੰਦ ਚੀਜ਼ਾਂ ਨੂੰ ਐਕਸਪਾਇਰੀ ਡੇਟ ਦੇ ਬਾਵਜੂਦ ਵੀ ਵੇਚਿਆ ਜਾ ਰਿਹਾ ਹੈ। ਠੇਕੇ ਵੰਡਣ ਦੌਰਾਨ ਵੀ ਘਪਲਾ ਕੀਤਾ ਗਿਆ। ਇੱਥੋਂ ਤੱਕ ਕਿ ਭੋਜਨ ਨੂੰ ਗੰਦਗੀ ਤੋਂ ਬਚਾਉਣ ਲਈ ਕਵਰ ਕਰਨ ਤੋਂ ਸਟਾਫ ਅੱਖਾਂ ਬੰਦ ਕਰ ਰਿਹਾ ਹੈ। ਇਸ ਦੇ ਇਲਾਵਾ ਟਰੇਨ 'ਚ ਵਿਕ ਰਹੀਆਂ ਚੀਜ਼ਾਂ ਦੇ ਬਿੱਲ ਨਾ ਦਿੱਤੇ ਜਾਣ ਅਤੇ ਫੂਡ ਕੁਆਲਿਟੀ 'ਚ ਕਈ ਤਰ੍ਹਾਂ ਦੀਆਂ ਕਮੀਆਂ ਦੀ ਵੀ ਸ਼ਿਕਾਇਤਾਂ ਹਨ।


Related News