ਰੇਲ ਹਾਦਸੇ ''ਚ ਕੱਟਿਆ ਹੱਥ, 7 ਘੰਟਿਆਂ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ ਫਿਰ ਜੋੜਿਆ

Saturday, Jun 15, 2019 - 03:24 PM (IST)

ਮੁੰਬਈ— ਮੁੰਬਈ ਦੇ ਜੁਹੂ ਸਥਿਤ ਆਰ.ਐੱਨ. ਕੂਪਰ ਹਸਪਤਾਲ ਦੇ ਡਾਕਟਰਾਂ ਨੇ ਅਹਿਮਦਾਬਾਦ ਦੇ ਇਕ ਸ਼ਖਸ ਦਾ ਕੱਟਿਆ ਹੋਇਆ ਹੱਥ ਜੋੜ ਦਿੱਤਾ। ਇਹ ਸ਼ਖਸ ਅੰਧੇਰੀ ਰੇਲਵੇ ਸਟੇਸ਼ਨ 'ਤੇ ਟਰੈਕ 'ਤੇ ਡਿੱਗ ਗਿਆ ਸੀ। 7 ਘੰਟੇ ਚੱਲੀ ਸਰਜਰੀ ਤੋਂ ਬਾਅਦ 28 ਸਾਲਾ ਧਰਮੇਂਦਰ ਦੇ ਹੱਥ ਨੂੰ ਵਾਪਸ ਜੋੜ ਦਿੱਤਾ ਗਿਆ। ਕਰੀਬ ਇਕ ਮਹੀਨੇ ਪਹਿਲਾਂ ਹੋਈ ਸਰਜਰੀ ਤੋਂ ਬਾਅਦ ਹੁਣ ਉਸ ਦੇ ਹੱਥ 'ਚ ਥੋੜ੍ਹਾ ਸੁਧਾਰ ਹੈ। ਹਸਪਤਾਲ ਦੇ ਪਲਾਸਟਿਕ ਸਰਜਨ ਨਿਤਿਨ ਘਾਗ ਨੇ ਦੱਸਿਆ,''ਇਹ ਆਪਰੇਸ਼ਨ ਰੀਪਲਾਂਟੇਸ਼ਨ ਸਰਜਰੀ ਕਹਿਲਾਉਂਦਾ ਹੈ। ਹੱਡੀ ਦੇ ਡਾਕਟਰਾਂ ਨੇ ਪਹਿਲੇ ਹੱਥ ਨੂੰ ਜੋੜਿਆ ਅਤੇ ਉਸ ਤੋਂ ਬਾਅਦ ਮੈਂ ਹੱਥ ਦੀਆਂ ਨਾੜੀਆਂ ਨੂੰ ਜੋੜ ਦਿੱਤਾ।'' ਉਨ੍ਹਾਂ ਨੇ ਦੱਸਿਆ ਕਿ ਧਰਮੇਂਦਰ ਦਾ ਹੱਥ ਅਗਲੇ 8-10 ਮਹੀਨਿਆਂ 'ਚ ਪਹਿਲੇ ਵਰਗਾ ਆਮ ਹੋ ਜਾਵੇਗਾ।

ਧਰਮੇਂਦਰ 5 ਮਈ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ ਅੇਤ ਉਸ ਦਾ ਹੱਥ ਪੂਰੀ ਤਰ੍ਹਾਂ ਵੱਖ ਹੋ ਗਿਆ ਸੀ। ਉਸ ਦੇ ਹੱਥ ਸਫ਼ਰ ਕਰ ਰਹੇ ਦੋਸਤਾਂ ਨੇ ਉਸ ਦੇ ਕੱਟੇ ਹੋਏ ਹੱਥ ਨੂੰ ਪਲਾਸਟਿਕ ਬੈਗ 'ਚ ਰੱਖ ਲਿਆ। ਸਥਾਨਕ ਪੁਲਸ ਉਸ ਨੂੰ ਕੋਲ ਹੀ ਸਥਿਤ ਕੂਪਰ ਹਸਪਤਾਲ ਲੈ ਗਈ, ਜਿੱਥੇ ਦੇਰ ਰਾਤ ਇਕ ਵਜੇ ਆਪਰੇਸ਼ਨ ਸ਼ੁਰੂ ਹੋਇਆ ਅਤੇ ਅਗਲੀ ਸਵੇਰ 8 ਵਜੇ ਤੱਕ ਚੱਲਿਆ। ਧਰਮੇਂਦਰ ਦੇ ਤਿੰਨ ਬੱਚੇ ਹਨ ਅਤੇ ਉਹ ਆਪਣੇ ਘਰ ਦਾ ਇਕੱਲਾ ਕਮਾਉਣ ਵਾਲਾ ਮੈਂਬਰ ਹੈ, ਜੋ ਬਿਜਲੀ ਕਾਰਨ ਹੋਏ ਹਾਦਸੇ 'ਚ ਨੁਕਸਾਨੇ ਗਏ ਸਨ।


DIsha

Content Editor

Related News