ਲੁਧਿਆਣਾ ਆਉਂਦੀ ਟਰੇਨ ਨੂੰ ਲੱਗ ਗਈ ਅੱਗ ! ਯਾਤਰੀਆਂ ਨੇ ਮਾਰੀ ਛਾਲ, ਮਚਿਆ ਚੀਕ-ਚਿਹਾੜਾ
Wednesday, Apr 29, 2026 - 04:08 PM (IST)
ਭਰਤਪੁਰ- ਰਾਜਸਥਾਨ 'ਚ ਧੌਲਪੁਰ 'ਚ ਬੁੱਧਵਾਰ ਸਵੇਰੇ ਦੁਰਗ (ਛੱਤੀਸਗੜ੍ਹ) ਤੋਂ ਲੁਧਿਆਣਾ (ਪੰਜਾਬ) ਜਾ ਰਹੀ ਨਾਨ-ਸਟਾਪੇਜ ਟਰੇਨ ਨੰਬਰ 15549 ਦੇ ਜਨਰਲ ਕੋਚ ਦੇ ਬ੍ਰੇਕ ਪੈਡਲ 'ਚ ਅੱਗ ਲੱਗਣ ਨਾਲ ਯਾਤਰੀਆਂ 'ਚ ਹੜਕੰਪ ਮਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦੀ ਜਾਣਕਾਰੀ ਹੋਣ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਆਊਟਰ 'ਤੇ ਟਰੇਨ ਦੇ ਰੁਕਦੇ ਹੀ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਸਾਮਾਨ ਸਮੇਤ ਟਰੇਨ ਦੇ ਡੱਬੇ 'ਚੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਭਾਜੜਾਂ ਪੈ ਗਈਆਂ। ਹਾਲਾਂਕਿ ਸਟੇਸ਼ਨ ਕਰਮਚਾਰੀਆਂ ਦੀ ਚੌਕਸੀ ਨਾਲ ਇਕ ਵੱਡਾ ਹਾਦਸਾ ਟਲ ਗਿਆ।
ਰੇਲਵੇ ਸੂਤਰਾਂ ਨੇ ਦੱਸਿਆ ਕਿ ਪੁਆਇੰਟਸ ਮੈਨ ਨੇ ਸਵੇਰੇ ਕਰੀਬ 6 ਵਜੇ ਧੂੰਆਂ ਅਤੇ ਅੱਗ ਨਿਕਲਦੇ ਦੇਖ ਤੁਰੰਤ ਹਰੀ ਝੰਡੀ ਦੀ ਜਗ੍ਹਾ ਲਾਲ ਝੰਡੀ ਦਿਖਾ ਕੇ ਟਰੇਨ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸ ਦੀ ਸੂਚਨਾ ਤੁਰੰਤ ਸਟੇਸ਼ਨ ਮਾਸਟਰ ਅਤੇ ਇੰਜੀਨੀਅਰਾਂ ਨੂੰ ਦਿੱਤੀ ਗਈ। ਟਰੇਨ ਨੂੰ ਸਟੇਸ਼ਨ ਦੇ ਬਾਹਰੀ ਖੇਤਰ 'ਚ ਰੁਕਵਾਇਆ ਗਿਆ ਅਤੇ ਟਰੇਨ 'ਚ ਮੌਜੂਦ ਫਾਇਰ ਬ੍ਰਿਗੇਡ ਉਪਕਰਣਾਂ ਦੀ ਮਦਦ ਨਾਲ ਅੱਗ ਬੁਝਾਈ ਗਈ। ਬਾਅਦ 'ਚ ਕੋਚ ਦੇ ਬ੍ਰੇਕ ਪੈਡਲ ਦੀ ਮੁਰੰਮਤ ਤੋਂ ਬਾਅਦ ਕਰੀਬ 6.30 ਵਜੇ ਟਰੇਨ ਰਵਾਨਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
