ਇੰਡੋਨੇਸ਼ੀਆ ; ਖੜ੍ਹੀ ਰੇਲਗੱਡੀ ''ਚ ਪਿੱਛੋਂ ਆਈ ਟਰੇਨ ਨੇ ਮਾਰੀ ਜ਼ੋਰਦਾਰ ਟੱਕਰ ! ਹੁਣ ਤੱਕ 14 ਲੋਕਾਂ ਦੀ ਹੋਈ ਮੌਤ

Tuesday, Apr 28, 2026 - 10:19 AM (IST)

ਇੰਡੋਨੇਸ਼ੀਆ ; ਖੜ੍ਹੀ ਰੇਲਗੱਡੀ ''ਚ ਪਿੱਛੋਂ ਆਈ ਟਰੇਨ ਨੇ ਮਾਰੀ ਜ਼ੋਰਦਾਰ ਟੱਕਰ ! ਹੁਣ ਤੱਕ 14 ਲੋਕਾਂ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਰਾਜਧਾਨੀ ਜਕਾਰਤਾ ਦੇ ਬਾਹਰੀ ਇਲਾਕੇ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ 14 ਲੋਕਾਂ ਦੀ ਜਾਨ ਚਲੀ ਗਈ ਹੈ। ਸਰਕਾਰੀ ਰੇਲਵੇ ਕੰਪਨੀ 'ਪੀ.ਟੀ. ਕੇਰੇਟਾ ਏਪੀ ਇੰਡੋਨੇਸ਼ੀਆ' ਦੇ ਸੀ.ਈ.ਓ. ਬੌਬੀ ਰਸੀਦੀਨ ਨੇ ਮੰਗਲਵਾਰ ਸਵੇਰੇ ਇਸ ਦੀ ਪੁਸ਼ਟੀ ਕੀਤੀ ਹੈ।

ਇਹ ਹਾਦਸਾ ਸੋਮਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਬੇਕਾਸੀ ਤਿਮੂਰ ਸਟੇਸ਼ਨ 'ਤੇ ਪਹਿਲਾਂ ਤੋਂ ਰੁਕੀ ਹੋਈ ਇੱਕ ਰੇਲਗੱਡੀ ਦੇ ਪਿਛਲੇ ਡੱਬੇ ਵਿੱਚ ਇੱਕ ਤੇਜ਼ ਰਫ਼ਤਾਰ ਲੰਬੀ ਦੂਰੀ ਦੀ ਰੇਲਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਮੰਗਲਵਾਰ ਸਵੇਰ ਤੱਕ ਰਾਹਤ ਕਾਰਜਾਂ ਦੌਰਾਨ ਮਲਬੇ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ, ਜਿਨ੍ਹਾਂ ਨੂੰ ਸ਼ਨਾਖ਼ਤ ਲਈ ਨੇੜਲੇ ਹਸਪਤਾਲ ਵਿੱਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਗੁਆਂਢੀ ਮੁਲਕ 'ਚ ਪੈਰ ਪਸਾਰਨ ਲੱਗੀ ਇਹ ਖ਼ਤਰਨਾਕ ਬਿਮਾਰੀ ! 71 ਜਵਾਕਾਂ ਦੀ ਗਈ ਜਾਨ

ਰੇਲਵੇ ਅਧਿਕਾਰੀਆਂ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਵਿੱਚ ਸਿਗਨਲ ਸਿਸਟਮ ਦੀ ਖਰਾਬੀ ਜਾਂ ਮਨੁੱਖੀ ਗਲਤੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਲਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ ਸਨ।

ਰੇਲਵੇ ਕੰਪਨੀ ਦੇ ਸੀ.ਈ.ਓ. ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਰੇਲਵੇ ਟ੍ਰੈਕ ਨੂੰ ਸਾਫ਼ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਜੋ ਆਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਹੋਰਮੁਜ਼ ਖੋਲ੍ਹਣ ਲਈ ਰਾਜ਼ੀ ਹੋਇਆ ਇਰਾਨ ! ਅਮਰੀਕਾ ਨੂੰ ਭੇਜਿਆ ਨਵਾਂ ਸ਼ਾਂਤੀ ਪ੍ਰਸਤਾਵ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News