ਵਿਆਹ ਦੀਆਂ ਖ਼ੁਸ਼ੀਆਂ ’ਚ ਸ਼ਾਮਲ ਹੋਣ ਗਏ 3 ਬੈਂਡ ਵਾਲਿਆਂ ਦੀ ਕਰੰਟ ਲੱਗਣ ਨਾਲ ਹੋਈ ਦਰਦਨਾਕ ਮੌਤ
Friday, Mar 08, 2024 - 05:51 AM (IST)
ਆਗਰਾ (ਯੂਪੀ), (ਭਾਸ਼ਾ)– ਇਥੋਂ ਦੇ ਸਿਕੰਦਰਾ ਥਾਣਾ ਖ਼ੇਤਰ ਦੇ ਖੇੜਾਗੜ੍ਹ ਦੇ ਸਾਲੇਹਨਗਰ ਪਿੰਡ ’ਚ ਉੱਚ ਸਮਰੱਥਾ ਵਾਲੀ ਬਿਜਲੀ ਦੀ ਲਾਈਨ (ਤਾਰ) ਦੀ ਲਪੇਟ ’ਚ ਆਉਣ ਨਾਲ ਇਕ ਬੈਂਡ ਪਾਰਟੀ ਦੇ 3 ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ 1 ਹੋਰ ਝੁਲਸ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ ਸਿਕੰਦਰਾ ਤੋਂ ਬਰਾਤ ਖੇੜਾਗੜ੍ਹ ਦੇ ਪਿੰਡ ਸਲੇਹਨਗਰ ’ਚ ਅਤਰ ਸਿੰਘ ਦੇ ਘਰ ਆਈ ਸੀ। ਵਿਆਹ ਦੇ ਮਹਿਮਾਨਾਂ ਨੇ ਬੈਂਡ ਪਾਰਟੀ ਬੁੱਕ ਕੀਤੀ ਸੀ, ਜੋ ਉਥੇ ਪਹੁੰਚ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ’ਚ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਹੋਈ ਸੁਣਵਾਈ, ਜਾਰੀ ਹੋਏ ਇਹ ਹੁਕਮ
ਪੁਲਸ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਬਰਾਤ ਦੀ ਤਿਆਰੀ ’ਚ ਬੈਂਡ ਵਾਲੀ ਗੱਡੀ ਲੰਘਦੇ ਸਮੇਂ 11 ਹਜ਼ਾਰ ਕੇ. ਵੀ. ਹਾਈ ਟੈਂਸ਼ਨ ਲਾਈਨ ਦੀਆਂ ਤਾਰਾਂ ਦੇ ਸੰਪਰਕ ’ਚ ਆ ਗਈ, ਜਿਸ ਕਾਰਨ ਸੰਤੋਸ਼ ਕੁਮਾਰ (20), ਪਦਮ ਸਿੰਘ (20), ਅਚਲ ਸਿੰਘ (50) ਤੇ ਸਚਿਨ (20) ਝੁਲਸ ਗਏ।
ਪੁਲਸ ਅਨੁਸਾਰ ਇਨ੍ਹਾਂ ਝੁਲਸੇ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਸੰਤੋਸ਼, ਪਦਮ ਸਿੰਘ ਤੇ ਅਚਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਚਿਨ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਪ ਜ਼ਿਲਾ ਮੈਜਿਸਟਰੇਟ ਸੰਦੀਪ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।