ਉੱਤਰਾਖੰਡ ''ਚ ਦਰਦਨਾਕ ਹਾਦਸਾ: 100 ਮੀਟਰ ਡੂੰਘੀ ਖੱਡ ''ਚ ਡਿੱਗਣ ਨਾਲ ਸਿੱਖ ਸ਼ਰਧਾਲੂ ਦੀ ਮੌਤ
Sunday, May 31, 2026 - 05:01 AM (IST)
ਚੰਪਾਵਤ (ਏਜੰਸੀ) : ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ’ਚ ਰੀਠਾ ਸਾਹਿਬ ਗੁਰਦੁਆਰਾ ਜੋੜ ਮੇਲੇ ’ਚ ਜਾ ਰਹੇ ਇਕ ਸਿੱਖ ਸ਼ਰਧਾਲੂ ਦੀ ਸ਼ਨੀਵਾਰ ਨੂੰ ਖੱਡ ’ਚ ਡਿੱਗਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਚੰਪਾਵਤ ਕੋਤਵਾਲੀ ਇੰਚਾਰਜ ਬੀ. ਐੱਸ. ਬਿਸ਼ਟ ਨੇ ਦੱਸਿਆ ਕਿ ਘਟਨਾ ਸ਼ਾਮ ਲਗਭਗ 5 ਵਜੇ ਬਨਲੇਖ ਲਲੂਵਾਪਾਨੀ ਮਾਰਗ ’ਤੇ ਇਕ ‘ਓਪਨ ਜਿਮ’ ਦੇ ਕੋਲ ਉਸ ਸਮੇਂ ਹੋਈ, ਜਦੋਂ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮਤਾ ਦਾ ਰਹਿਣ ਵਾਲਾ ਲਖਵਿੰਦਰ ਸਿੰਘ (32) ਆਪਣੇ ਸਾਥੀਆਂ ਨਾਲ ਮੇਲੇ ’ਚ ਜਾਂਦੇ ਸਮੇਂ ਕੁਝ ਦੇਰ ਲਈ ਰੁਕਿਆ ਅਤੇ ਸੜਕ ਕਿਨਾਰੇ ਇਕ ਪੈਰਾਪੇਟ (ਬੰਨੇ) ’ਤੇ ਬੈਠ ਗਿਆ।
ਇਹ ਵੀ ਪੜ੍ਹੋ : ਸਪਾਈਸਜੈੱਟ ਦੀ ਦਿੱਲੀ-ਦਰਭੰਗਾ ਫਲਾਈਟ ਰੱਦ, ਯਾਤਰੀਆਂ ਵੱਲੋਂ ਹੰਗਾਮਾ
ਇਸ ਦੌਰਾਨ ਲਖਵਿੰਦਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ 100 ਮੀਟਰ ਡੂੰਘੀ ਖੱਡ ’ਚ ਜਾ ਡਿੱਗਿਆ। ਉਨ੍ਹਾਂ ਦੱਸਿਆ ਕਿ ਲਖਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸ਼ਰਧਾਲੂ ਦੀ ਲਾਸ਼ ਨੂੰ ਖੱਡ ’ਚੋਂ ਕੱਢ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
