ਮਾਨਸੂਨ ਨੇ ਬਿਹਾਰ ''ਚ ਦਿੱਤੀ ਦਸਤਕ, ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਮੌਤ
Friday, Jun 12, 2026 - 07:32 AM (IST)
ਪਟਨਾ (ਇੰਟ.) - ਮਾਨਸੂਨ ਨੇ ਵੀਰਵਾਰ ਨੂੰ ਬਿਹਾਰ ਵਿਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਨਸੂਨ 17 ਸੂਬਿਆਂ ਵਿਚ ਪਹੁੰਚ ਚੁੱਕਾ ਹੈ। ਉੱਥੇ ਹੀ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ ਵੀ ਮਾਨਸੂਨ ਅੱਗੇ ਵਧ ਗਿਆ ਹੈ। ਬਿਹਾਰ ਦੇ 11 ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪਿਆ। ਸੂਬੇ ਦੇ ਖਗੜੀਆ ਵਿਚ ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਝੁਲਸ ਗਏ ਹਨ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਇਸ ਦੌਰਾਨ ਪਟਨਾ, ਬਕਸਰ, ਸੁਪੌਲ ਸਮੇਤ 5 ਜ਼ਿਲ੍ਹਿਆਂ ਵਿਚ ਸਵੇਰੇ-ਸਵੇਰੇ ਸੰਘਣੇ ਬੱਦਲਾਂ ਕਾਰਨ ਚਾਰੇ ਪਾਸੇ ਹਨੇਰਾ ਛਾ ਗਿਆ। ਸੜਕਾਂ-ਹਾਈਵੇਅ 'ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਆਉਣਾ-ਜਾਣਾ ਪਿਆ। ਇੱਥੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ ਕਿਹਾ ਹੈ ਕਿ ਵੀਰਵਾਰ ਤੋਂ ਅਗਲੇ 3 ਤੋਂ 4 ਦਿਨਾਂ ਤੱਕ ਤਾਮਿਲਨਾਡੂ ਵਿਚ ਦੱਖਣ-ਪੱਛਮੀ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ ਅਤੇ ਇਸ ਦੇ ਚਲਦਿਆਂ ਸੂਬੇ ਦੇ 15 ਤੋਂ ਵੱਧ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ - ਤਾੜ-ਤਾੜ ਗੋਲੀਆਂ ਮਾਰ ਕਰ 'ਤਾ Gym Trainer ਦਾ ਕਤਲ, ਚੀਕਾਂ ਮਾਰਦੇ ਰਹਿ ਗਏ ਮੁੰਡੇ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
