ਅੰਮ੍ਰਿਤਸਰ 'ਚ ਵੱਡਾ ਹਾਦਸਾ, ਲੈਂਟਰ ਡਿੱਗਣ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਇਕ ਨੌਜਵਾਨ ਦੀ ਮੌਤ

Friday, Jun 19, 2026 - 10:09 AM (IST)

ਅੰਮ੍ਰਿਤਸਰ 'ਚ ਵੱਡਾ ਹਾਦਸਾ, ਲੈਂਟਰ ਡਿੱਗਣ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤੇ ਇਕ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਅਕਸ਼ੈ) - ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦਪੁਰ 'ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇਕ ਪੁਰਾਣੇ ਘਰ ਨੂੰ ਤੋੜਦੇ ਸਮੇਂ ਉਸ ਦਾ ਲੈਂਟਰ ਅਚਾਨਕ ਹੇਠਾਂ ਡਿੱਗ ਗਿਆ। ਇਸ ਘਟਨਾ ਦੌਰਾਨ ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਅਤੇ ਇਕ ਹੋਰ ਨੌਜਵਾਨ ਅਜੈਪਾਲ ਸਿੰਘ ਦੀ ਦਰਦਨਾਕ ਮੌਤ ਹੋ ਗਈ। ਉਕਤ ਲੋਕ ਘਰ ਨੂੰ ਢਾਹੁਣ ਵਿਚ ਪਰਿਵਾਰ ਦੀ ਮਦਦ ਕਰ ਰਹੇ ਸਨ, ਜਿਸ ਦੌਰਾਨ ਇਹ ਘਟਨਾ ਵਾਪਰ ਗਈ।

ਪੜ੍ਹੋ ਇਹ ਵੀ - UP 'ਚ ਵੱਡੀ ਵਾਰਦਾਤ: ਕਲਯੁੱਗੀ ਪੁੱਤਰ ਨੇ ਕੁਹਾੜੀ ਨਾਲ ਵੱਢ 'ਤਾ ਪਿਓ, ਸਿਰ ਤੇ ਗਲੇ 'ਤੇ 8 ਵਾਰ...

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਨੇ ਦੱਸਿਆ ਕਿ ਬਾਬਾ ਮੁਖਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੈਦਪੁਰ ਪਿੰਡ ਵਿੱਚ ਇੱਕ ਪੁਰਾਣੇ ਘਰ ਨੂੰ ਢਾਹ ਰਹੇ ਸਨ। ਇਸ ਦੌਰਾਨ ਅਚਾਨਕ ਘਰ ਦੀ ਛੱਤ ਦਾ ਲੈਂਟਰ ਡਿੱਗ ਪਿਆ ਅਤੇ ਬਾਬਾ ਮੁਖਤਾਰ ਸਿੰਘ ਅਤੇ ਅਜੈਪਾਲ ਸਿੰਘ ਲੈਂਟਰ ਦੇ ਮਲਬੇ ਹੇਠ ਦੱਬ ਗਏ। ਮਲਬੇ ਕਾਰਨ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ 'ਤੇ ਇਲਾਕੇ ਵਿੱਚ ਸੋਗ ਛਾਅ ਗਿਆ। 

ਪੜ੍ਹੋ ਇਹ ਵੀ - ਰਿਸ਼ਤਾ ਟੁੱਟਣ ਮਗਰੋਂ ਹੈਵਾਨ ਬਣਿਆ ਨੌਜਵਾਨ ! ਗੁੱਸੇ 'ਚ ਕੁੜੀ ਤੇ ਛੋਟੀ ਭੈਣ ਨੂੰ ਮਾਰ'ਤੀਆਂ ਗੋਲ਼ੀਆਂ

 

ਮਿਲੀ ਜਾਣਕਾਰੀ ਮੁਤਾਬਕ ਬਾਬਾ ਮੁਖਤਾਰ ਸਿੰਘ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁੱਖ ਸੇਵਾਦਾਰ ਸਨ ਅਤੇ ਲੰਬੇ ਸਮੇਂ ਤੋਂ ਗੁਰਦੁਆਰੇ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸਥਾਨਕ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਕੱਠੇ ਹੋਏ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਸ ਦੌਰਾਨ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ। ਬਾਬਾ ਮੁਖਤਾਰ ਸਿੰਘ ਅਤੇ ਅਜੇਪਾਲ ਸਿੰਘ ਦੀ ਅਚਾਨਕ ਮੌਤ ਨੇ ਧਾਰਮਿਕ ਅਤੇ ਸਮਾਜਿਕ ਹਲਕਿਆਂ ਵਿੱਚ ਡੂੰਘਾ ਸੋਗ ਫੈਲਾਇਆ ਹੈ।

ਪੜ੍ਹੋ ਇਹ ਵੀ - ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ UP ਦੇ ਸਕੂਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News