ਛੋਟੀ ਜਿਹੀ ਗਲਤੀ ਕਾਰਨ ਉੱਜੜ ਗਿਆ ਪਰਿਵਾਰ, ਕਾਰ ਖੱਡ ''ਚ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

Friday, Jun 19, 2026 - 04:23 PM (IST)

ਛੋਟੀ ਜਿਹੀ ਗਲਤੀ ਕਾਰਨ ਉੱਜੜ ਗਿਆ ਪਰਿਵਾਰ, ਕਾਰ ਖੱਡ ''ਚ ਡਿੱਗਣ ਨਾਲ ਮਾਂ-ਪੁੱਤ ਦੀ ਮੌਤ

ਸ਼ਿਮਲਾ/ਗੁਰੂਗ੍ਰਾਮ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ 'ਚ ਖੜ੍ਹੇ ਕੀਤੇ ਗਏ ਇਕ ਵਾਹਨ ਦੇ ਪਿੱਛੇ ਵੱਲ ਖਿਸਕ ਕੇ ਡੂੰਘੀ ਖੱਡ 'ਚ ਡਿੱਗਣ ਨਾਲ ਇਕ ਔਰਤ ਤੇ ਉਸ ਦੇ 11 ਮਹੀਨਿਆਂ ਦੇ ਪੁੱਤਰ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਰੂਗ੍ਰਾਮ (ਹਰਿਆਣਾ) ਵਾਸੀ 26 ਸਾਲਾ ਤਨੂ ਕੁਮਾਰੀ ਅਤੇ ਉਸ ਦੇ ਪੁੱਤਰ ਦਕਸ਼ ਕੁਮਾਰ ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ, ਹਾਦਸਾ ਬੁੱਧਵਾਰ ਨੂੰ ਗ੍ਰਾਮਫੂ ਦੇ ਨੇੜੇ ਕੋਕਸਰ-ਰੋਹਤਾਂਗ ਸੜਕ 'ਤੇ ਵਾਪਰਿਆ, ਜਦੋਂ ਪਰਿਵਾਰ ਮਨਾਲੀ ਤੋਂ ਲਾਹੌਲ ਅਤੇ ਸਪੀਤੀ ਜਾਂਦੇ ਸਮੇਂ ਕੁਦਰਤੀ ਦ੍ਰਿਸ਼ ਦੇਖਣ ਲਈ ਕੁਝ ਦੇਰ ਰੁਕਿਆ ਸੀ।

ਦੱਸਿਆ ਗਿਆ ਹੈ ਕਿ ਡਰਾਈਵਰ ਸਮੇਤ ਹੋਰ ਯਾਤਰੀ ਵਾਹਨ ਤੋਂ ਬਾਹਰ ਉਤਰ ਕੇ ਨੇੜੇ-ਤੇੜੇ ਦਾ ਦ੍ਰਿਸ਼ ਦੇਖਣ ਲੱਗੇ, ਜਦੋਂ ਕਿ ਤਨੂ ਕੁਮਾਰ ਵਾਹਨ ਦੇ ਅੰਦਰ ਬੈਠ ਕੇ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ। ਇਸ ਦੌਰਾਨ ਵਾਹਨ ਅਚਾਨਕ ਢਲਾਣ 'ਤੇ ਪਿੱਛੇ ਵੱਲ ਖਿਸਕ ਗਿਆ ਅਤੇ ਖੱਡ 'ਚ ਜਾ ਡਿੱਗਾ। ਚਸ਼ਮਦੀਦਾਂ ਅਨੁਸਾਰ, ਕਾਰ ਅਚਾਨਕ ਪਿੱਛੇ ਵੱਲ ਫਿਸਲੀ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਤੇ ਬਚਾਅ ਮੁਹਿੰਮ ਚਲਾਈ ਅਤੇ ਜ਼ਖ਼ਮੀਆਂ ਨੂੰ ਮਨਾਲੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਨੂ ਕੁਮਾਰ ਤੇ ਉਸ ਦੇ ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ 'ਚ 52 ਸਾਲਾ ਸਵਿਤਾ ਦੇਵੀ ਜ਼ਖ਼ਮੀ ਹੋਏ ਹਨ ਅਤੇ ਉਸ ਦਾ ਇਲਾਜ ਜਾਰੀ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਦਾ ਸਥਾਨ ਕੋਕਸਰ ਤੋਂ ਰੋਹਤਾਂਗ ਵੱਲ ਲਗਭਗ 8 ਕਿਲੋਮੀਟਰ ਉੱਪਰ ਸਥਿਤ ਹੈ, ਜਿੱਥੇ ਤੰਗ ਭੂਮੀ ਅਤੇ ਖਰਾਬ ਮੋਬਾਈਲ ਨੈੱਟਵਰਕ ਕਾਰਨ ਰਾਹਤ ਕੰਮਾਂ 'ਚ ਕਠਿਨਾਈ ਆਈ। ਲਾਹੌਰ ਅਤੇ ਸਪੀਤੀ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਪਰ ਜਨਸੰਖਿਆ ਦੇ ਲਿਹਾਜ ਨਾਲ ਇਹ ਦੇਸ਼ ਦੇ ਸਭ ਤੋਂ ਘੱਟ ਆਬਾਦੀ ਵਾਲੀ ਖੇਤਰਾਂ 'ਚ ਸ਼ਾਮਲ ਹੈ। ਪੁਲਸ ਸੁਪਰਡੈਂਟ ਸ਼ਿਵਾਨੀ ਮੇਹਲਾ ਨੇ ਦੱਸਿਆ ਕਿ ਮਾਮਲਾ ਦਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਵਾਹਨ ਪਾਰਕ ਕਰਦੇ ਸਮੇਂ ਹੈਂਡਬ੍ਰੇਕ ਲਗਾਇਆ ਗਿਆ ਸੀ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News