ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, ਅਦੀਸ ਅਬਾਬਾ 'ਚ 31 ਲੋਕਾਂ ਦੀ ਮੌਤ
Tuesday, Jun 16, 2026 - 07:03 AM (IST)
ਅਦੀਸ ਅਬਾਬਾ (ਇਥੋਪੀਆ): ਇਥੋਪੀਆ ਦੇ ਉੱਤਰੀ ਅਮਹਾਰਾ ਖੇਤਰ ਵਿੱਚ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ ਹੈ, ਜਿਸ ਵਿੱਚ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਪੁਲਸ ਅਨੁਸਾਰ ਇਹ ਹਾਦਸਾ ਸੋਮਵਾਰ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਇੱਕ ਬੱਸ ਡੇਸੀ ਇਲਾਕੇ ਤੋਂ ਰਾਜਧਾਨੀ ਅਦੀਸ ਅਬਾਬਾ ਵੱਲ ਜਾ ਰਹੀ ਸੀ।
ਕਿਵੇਂ ਹੋਇਆ ਹਾਦਸਾ?
ਬੱਸ ਅਚਾਨਕ ਸੜਕ ਤੋਂ ਫਿਸਲ ਗਈ ਅਤੇ ਇੱਕ ਡੂੰਘੀ ਖਾਈ ਵਿੱਚ ਜਾ ਡਿੱਗੀ। ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਅਤੇ ਐਂਬੂਲੈਂਸ ਸੇਵਾਵਾਂ ਦੀ ਘਾਟ ਕਾਰਨ ਰਾਹਤ ਕਾਰਜਾਂ ਵਿੱਚ ਦੇਰੀ ਹੋਈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਜ਼ਖਮੀਆਂ ਨੂੰ ਮਜਬੂਰਨ ਜਨਤਕ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਜਿਸ ਸੜਕ 'ਤੇ ਇਹ ਹਾਦਸਾ ਹੋਇਆ, ਉਹ ਪਹਾੜੀ ਇਲਾਕਿਆਂ ਵਿੱਚੋਂ ਗੁਜ਼ਰਦੀ ਹੈ ਅਤੇ ਕਾਫ਼ੀ ਖ਼ਤਰਨਾਕ ਮੰਨੀ ਜਾਂਦੀ ਹੈ।
ਪੁਲਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਥੋਪੀਆ ਵਿੱਚ ਇਹ ਪਹਿਲਾ ਅਜਿਹਾ ਵੱਡਾ ਹਾਦਸਾ ਨਹੀਂ ਹੈ; ਇਸ ਤੋਂ ਪਹਿਲਾਂ ਦਸੰਬਰ 2024 'ਚ ਵੀ ਦੱਖਣੀ ਸਿਦਾਮਾ ਇਲਾਕੇ 'ਚ ਇੱਕ ਬੱਸ ਦੇ ਨਦੀ 'ਚ ਡਿੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
