ਖੁੱਲ੍ਹਣ ਜਾ ਰਿਹੈ ਮਾਤਾ ਵੈਸ਼ਨੋ ਦਾ ਪ੍ਰਾਚੀਨ ਮਾਰਗ, ਇਸੇ ਰਸਤੇ ਤੋਂ ਮਾਂ ਪਹੁੰਚੀ ਸੀ ਤ੍ਰਿਕੂਟ ਪਰਬਤ
Sunday, Oct 15, 2023 - 08:17 PM (IST)
ਜੰਮੂ- ਦੇਸ਼-ਵਿਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ 'ਚੋਂ ਬਹੁਤ ਘੱਟ ਨੂੰ ਹੀ ਪਤਾ ਹੋਵੇਗਾ ਕਿ ਇਸ ਪਵਿੱਤਰ ਯਾਤਰਾ ਦਾ ਇਕ ਪ੍ਰਾਚੀਨ ਮਾਰਗ ਵੀ ਹੈ, ਜੋ ਦੇਸ਼ ਦੀ ਵੰਡ ਤੋਂ ਬਾਅਦ ਤੋਂ ਹੀ ਬੰਦ ਪਿਆ ਹੈ। ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਵਾਲਾ ਇਹ ਪ੍ਰਾਚੀਨ ਮਾਰਗ ਇਸੇ ਸਾਲ ਦਸੰਬਰ ਦੇ ਅਖੀਰ ਤਕ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ। ਇਥੇ ਸੜਕ ਨਿਰਮਾਣ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਜੰਮੂ ਤੋਂ 13 ਕਿਲੋਮੀਟਰ ਦੂਰ ਨਗਰੋਟਾ 'ਚ ਸਥਿਤ ਕੋਲ ਕੰਡੋਲੀ ਮੰਦਰ ਤੋਂ ਦੇਵਾ ਮਾਈ ਕਟੜਾ ਤਕ ਜਾਣ ਵਾਲਾ ਇਹ ਰਸਤਾ ਸਿਰਫ 25 ਕਿਲੋਮੀਟਰ ਲੰਬਾ ਹੈ। ਦੇਵਾ ਮਾਈ ਤੋਂ ਅੱਗੇ ਸ਼ਰਧਾਲੂ ਕਟੜਾ ਤੋਂ ਹੋ ਕੇ ਭਵਨ ਵੱਲ ਜਾ ਸਕਦੇ ਹਨ।
ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ
ਇਸ ਰਸਤੇ 'ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਬਣੇ ਕਈ ਪ੍ਰਾਚੀਨ ਮੰਦਰ ਹਨ। ਮਾਨਤਾ ਹੈ ਕਿ ਇਸੇ ਰਸਤੇ ਤੋਂ ਮਾਂ ਵੈਸ਼ਨੋ ਦੇਵੀ ਤ੍ਰਿਕੂਟ ਪਰਬਤ ਪਹੁੰਚੀ ਸੀ। ਅਖਨੂਰ, ਜੰਮੂ ਅਤੇ ਉਸਦੇ ਨਾਲ ਲਗਦੇ ਖੇਤਰਾਂ ਦੇ ਲੋਕ ਜੋ ਇਸ ਮਾਰਗ ਤੋਂ ਜਾਣੂ ਹਨ, ਅਜੇ ਵੀ ਇਥੋਂ ਹੀ ਮਾਂ ਵੈਸ਼ਣੋ ਦੇ ਦਰਸ਼ਨਾਂ ਲਈ ਕਟੜਾ ਜਾਂਦੇ ਹਨ। ਇਸ ਮਾਰਗ 'ਤੇ ਮਾਂ ਵੈਸ਼ਨੋ ਦੇਵੀ ਮੰਦਰ ਪੰਗੋਲੀ, ਠੰਡਾ ਪਾਣੀ, ਸ਼ਿਵ ਸ਼ਕਤੀ ਮੰਦਰ ਮਢ-ਦ੍ਰਵੀ, ਰਾਜਾ ਮੰਡਲੀਕ ਮੰਦਰ, ਕਾਲੀ ਮਾਤਾ ਮੰਦਰ ਗੁੰਡਲਾ, ਪ੍ਰਾਚੀਨ ਸ਼ਿਵ ਮੰਦਰ ਬਮਯਾਲ, ਦੇਵਾ ਮਾਈ ਆਦਿ ਹਨ। ਮਾਰਗ ਦੇ ਵੋਵਾਂ ਪਾਸੇ ਖੂਬਸੂਰਤ ਚੀੜ੍ਹ ਦੇ ਜੰਗਲ ਅਤੇ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਨਜ਼ਾਰੇ ਯਾਤਰਾ ਨੂੰ ਸੁਖਮਈ ਅਨੁਭਵ ਨਾਲ ਭਰ ਦਿੰਦੇ ਹਨ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ
ਲਾਹੌਰ ਅਤੇ ਕਰਾਚੀ ਤੋਂ ਵੀ ਆਉਂਦੇ ਸਨ ਸ਼ਰਧਾਲੂ
ਭਾਰਤ ਦੀ ਵੰਡ ਤੋਂ ਪਹਿਲਾਂ ਚੇਤਰ ਨਰਾਤਿਆਂ 'ਚ ਹਰ ਸਾਲ ਇਸੇ ਮਾਰਗ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਹੁੰਦੀ ਸੀ। ਉਸ ਮੇਂ ਮੁਸ਼ਕਿਲ ਰਸਤਾ ਹੋਣ ਕਰਕੇ ਇਸਨੂੰ ਸਿਰਫ 40 ਦਿਨਾਂ ਲਈ ਹੀ ਸ਼ਰਧਾਲੂਆਂ ਲਈ ਖੋਲ੍ਹਿਆ ਜਾਂਦਾ ਸੀ। ਉਦੋਂ ਵੱਡੀ ਗਿਣਤੀ 'ਚ ਸ਼ਰਧਾਲੂ ਪਾਕਿਸਤਾਨ ਦੇ ਸਿਆਲਕੋਟ, ਲਾਹੌਰ ਅਤੇ ਕਰਾਚੀ ਤੋਂ ਵੀ ਮਾਂ ਦੇ ਦਰਸ਼ਨਾਂ ਲਈ ਆਉਂਦੇ ਸਨ। ਉਸ ਸਮੇਂ ਇਹ ਰਸਤਾ ਵੀਰਾਨ ਸੀ ਅਤੇ ਪੀਣ ਦੇ ਪਾਣੀ ਦੀ ਵੀ ਕੋਈ ਵਿਵਸਥਾ ਨਹੀਂ ਸੀ। ਅਜਿਹੇ 'ਚ ਕੁਝ ਧਰਮ ਪ੍ਰੇਮੀ ਲੋਕਾਂ ਨੇ ਇਸ ਪ੍ਰਾਚੀਨ ਰਸਤੇ 'ਤੇ ਆਕਰਸ਼ਕ ਮੰਦਰ, ਸਰਾਵਾਂ, ਖੂਹ ਆਦਿ ਦਾ ਨਿਰਮਾਣ ਕਰਵਾਇਆ ਤਾਂ ਜੋ ਪੈਦਲ ਅਤੇ ਘੋੜਿਆਂ 'ਤੇ ਆਉਣ ਵਾਲੇ ਸ਼ਰਧਾਲੂ ਥਕਾਵਟ ਦੂਰ ਕਰਨ ਦੇ ਨਾਲ ਮਿੱਠਾ ਜਲ ਪੀ ਕੇ ਪਿਆਸ ਬੁਝਾਅ ਸਕਣ।
ਇਹ ਵੀ ਪੜ੍ਹੋ- ਪਿੱਜ਼ਾ ਡਿਲਿਵਰੀ ਬੁਆਏ ਨੇ ਕਰਜ਼ਾ ਚੁੱਕ ਕੇ ਪਤਨੀ ਨੂੰ ਪੜ੍ਹਾਇਆ, ਨਰਸ ਬਣਦੇ ਹੀ ਪ੍ਰੇਮੀ ਨਾਲ ਹੋਈ ਫ਼ਰਾਰ