ਯਮੁਨਾਨਗਰ ''ਚ ਦਿਨ ਦਿਹਾੜੇ ਡਰਾਈਵਰ ਦਾ ਗੋਲੀ ਮਾਰ ਕੇ ਕਤਲ, 50 ਲੱਖ ਰੁਪਏ ਲੁੱਟੇ

Wednesday, May 18, 2022 - 10:13 AM (IST)

ਯਮੁਨਾਨਗਰ ''ਚ ਦਿਨ ਦਿਹਾੜੇ ਡਰਾਈਵਰ ਦਾ ਗੋਲੀ ਮਾਰ ਕੇ ਕਤਲ, 50 ਲੱਖ ਰੁਪਏ ਲੁੱਟੇ

ਯਮੁਨਾਨਗਰ (ਭਾਸ਼ਾ)- ਹਰਿਆਣਾ ਦੇ ਯਮੁਨਾਨਗਰ 'ਚ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਮੰਗਲਵਾਰ ਨੂੰ ਇਕ ਰੁਝੇ ਚੌਰਾਹੇ 'ਤੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਕਾਰੋਬਾਰੀ ਮਾਲਕ ਦੇ 50 ਲੱਖ ਰੁਪਏ ਲੁੱਟ ਲਏ। ਪੁਲਸ ਨੇ ਦੱਸਿਆ ਕਿ ਘਟਨਾ ਕਮਾਨੀ ਚੌਕ ਕੋਲ ਇਕ ਨਿੱਜੀ ਬੈਂਕ ਦੇ ਸਾਹਮਣੇ ਵਾਪਰੀ, ਜਿੱਥੇ ਸ਼ਰਵਨ (45) ਨਕਦੀ ਜਮ੍ਹਾ ਕਰਨ ਗਿਆ ਸੀ। ਪੁਲਸ ਨੇ ਕਿਹਾ ਕਿ ਹਥਿਆਰਬੰਦ ਹਮਲਾਵਰਾਂ ਨੇ ਸ਼ਰਵਨ ਨੂੰ ਰੋਕਿਆ ਅਤੇ ਉਸ ਤੋਂ ਰੁਪਿਆਂ ਨਾਲ ਭਰਿਆ ਥੈਲਾ ਖੋਹ ਲਿਆ ਅਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਹਮਲਾਵਰ ਆਪਣੀ ਮੋਟਰਸਾਈਕਲ 'ਤੇ ਦੌੜ ਗਏ। ਪੁਲਸ ਨੇ ਕਿਹਾ ਕਿ ਸ਼ਰਵਨ ਇੱਥੇ ਇਕ ਵਪਾਰੀ ਦੇ ਡਰਾਈਵਰ ਦੇ ਰੂਪ 'ਚ ਕੰਮ ਕਰਦਾ ਸੀ। 

ਇਹ ਵੀ ਪੜ੍ਹੋ : ਚੋਰਾਂ ਨੇ ਮਹੰਤ ਦੇ ਘਰ ਦੇ ਬਾਹਰ ਛੱਡੀਆਂ ਅਸ਼ਟ ਧਾਤੂ ਦੀਆਂ ਮੂਰਤੀਆਂ, ਦਿੱਤਾ ਅਜੀਬ ਤਰਕ

ਪੁਲਸ ਨੇ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ, ਜਦੋਂ ਕਿ ਨੇੜੇ-ਤੇੜੇ ਦੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਵੀ ਜੁਟਾਈ ਜਾ ਰਹੀ ਹੈ। ਯਮੁਨਾਨਗਰ ਦੇ ਪੁਲਸ ਸੁਪਰਡੈਂਟ ਕਮਲਦੀਪ ਗੋਇਲ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਫੜਨ ਲਈ ਪੁਲਸ ਦੀਆਂ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News