ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਇੱਥੇ ਖੁੱਲ੍ਹ ਗਿਆ ''ਸਵਰਗ'' ਦਾ ਰਸਤਾ

04/29/2017 1:15:59 PM

ਮਨਾਲੀ— ਮਨਾਲੀ ਪਹੁੰਚ ਰਹੇ ਸੈਲਾਨੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਹੈ। ਜੀ ਹਾਂ! ਹੁਣ ਸੈਲਾਨੀ ਆਸਾਨੀ ਨਾਲ ਰੋਹਤਾਂਗ ਜਾ ਕੇ ਬਰਫ ਦਾ ਮਜ਼ਾ ਲੈ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਰੋਹਤਾਂਗ ਦੇ ਕੋਲ 13050 ਫੁੱਟ ਆਮ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਬੀ.ਆਰ.ਓ. ਚੀਫ ਇੰਜੀਨੀਅਰ ਮੋਹਨ ਲਾਲ ਨੇ ਪੂਜਾ-ਅਰਚਨਾ ਦੇ ਬਾਅਦ ਰੋਹਤਾਂਗ ਨੂੰ ਆਮ ਵਾਹਨਾਂ ਦੀ ਆਵਾਜਾਈ ਲਈ ਹਰੀ ਝੰਡੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰੀ ਬਰਫਬਾਰੀ ਦੇ ਬਾਵਜੂਦ ਰੋਹਤਾਂਗ ਨੂੰ ਪਿਛਲੇ ਸਾਲ ਦੀ ਤੁਲਨਾ ''ਚ ਜਲਦ ਖੋਲ੍ਹਿਆ ਗਿਆ ਹੈ।
ਰੋਹਤਾਂਗ ਦੇ ਰਾਹਲਾ ਫਾਲ ਅਤੇ ਰਾਹਨੀ ਨਾਲਾ ''ਚ ਗਲੇਸ਼ੀਅਰ ਅਤੇ ਐਵਲਾਂਚ ਦੇ ਚਲਦੇ ਕੰਮ ਕਾਫੀ ਜੋਖਿਮ ਭਰਿਆ ਸੀ। ਉੱਥੇ ਰੋਹਤਾਂਗ ਟਨਲ ਦੇ ਯਾਤਾਯਾਤ ਲਈ ਖੁੱਲ੍ਹ ਜਾਣ ਦੇ ਬਾਅਦ ਵੀ ਬੀ.ਆਰ.ਓ. ਉਸ ਦੀ ਦੇਖਭਾਲ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਗ੍ਰਮਫੂ-ਕਾਜਾ ਮਾਰਗ ਨੂੰ ਖੋਲ੍ਹਣ ਲਈ 2-3 ਦਿਨ ''ਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜੂਨ ਦੇ ਅੰਤ ਤੱਕ ਇਸ ਰਸਤੇ ਦੇ ਖੁੱਲ੍ਹਣ ਦੀ ਆਸ਼ਾ ਹੈ। ਬੀ.ਆਰ.ਓ ਨੇ ਕਿਹਾ ਕਿ ਦਾਰਚਾ ਤੋਂ ਸਰਚੂ ਤੱਕ ਸਨੋ ਕਲੀਅਰਿੰਗ ਕੰਮ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਪਟਸੇਊ ਬ੍ਰਿਜ ਤੱਕ ਰੋਡ ਨੂੰ ਕਲੀਅਰ ਕਰ ਦਿੱਤਾ ਗਿਆ ਹੈ। ਬਾਰਾਲਾਚਾ ਦਰੇ ਨੂੰ 25 ਮਈ ਤੱਕ ਖੋਲ੍ਹ ਦਿੱਤਾ ਜਾਵੇਗਾ।
ਮਨਾਲੀ-ਲੇਹ ਰਾਸ਼ਟਰੀ ਮਾਰਗ ਨੂੰ ਡਬਲ ਲੇਨ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ''ਚ 70 ਫੀਸਦੀ ਸੜਕ ਨੂੰ ਡਬਲ ਲੇਨ ਕਰ ਦਿੱਤਾ ਗਿਆ ਹੈ। ਰੋਹਤਾਂਗ ਲਈ ਯਾਤਰੀ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਪ੍ਰਦਾਨ ਕਰਨ ਨੂੰ ਲੈ ਕੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ ''ਚ ਉਨ੍ਹਾਂ ਨੇ ਕਿਹਾ ਕਿ ਇਹ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੈਅ ਕਰਨਾ ਹੈ ਕਿ ਰੋਹਤਾਂਗ ਮਾਰਗ ''ਚ ਕਿੱਥੇ ਤੱਕ ਯਾਤਰੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਮੌਕੇ ''ਤੇ ਬੀ.ਆਰ.ਓ. 70 ਆਰ.ਸੀ.ਸੀ. ਦੇ ਕਾਰਜਕਾਰੀ ਕਮਾਂਡਰ ਮਯੰਕ ਸਮੇਤ ਬੀ.ਆਰ.ਓ. ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ।

Related News