ਹਿਮਾਚਲ ''ਚ ਸੈਲਾਨੀਆਂ ਨੇ ਤੋੜਿਆ 5 ਸਾਲ ਦਾ ਰਿਕਾਰਡ

Monday, Jun 19, 2023 - 03:17 PM (IST)

ਹਿਮਾਚਲ ''ਚ ਸੈਲਾਨੀਆਂ ਨੇ ਤੋੜਿਆ 5 ਸਾਲ ਦਾ ਰਿਕਾਰਡ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਆਏ ਸੈਲਾਨੀਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸੈਰ-ਸਪਾਟਾ ਵਿਭਾਗ ਅਨੁਸਾਰ ਇਸ ਸਾਲ ਜਨਵਰੀ ਤੋਂ 31 ਮਈ ਤੱਕ ਪ੍ਰਦੇਸ਼ 'ਚ ਰਿਕਾਰਡ 75 ਲੱਖ ਸੈਲਾਨੀ ਹਿਮਾਚਲ ਘੁੰਮਣ ਪਹੁੰਚੇ। ਸਾਲ 2019 ਦੇ ਬਾਅਦ ਇਹ ਹੁਣ ਤੱਕ ਦਾ ਰਿਕਾਰਡ ਅੰਕੜਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲੇ ਸਾਲ 2019 'ਚ ਮਈ ਮਹੀਨੇ ਤੱਕ 52,76,579 ਸੈਲਾਨੀ ਪ੍ਰਦੇਸ਼ ਘੁੰਮਣ ਆਏ ਸਨ। ਸਾਲ 2020 'ਚ ਮਈ ਤੱਕ 21,63,751 ਸੈਲਾਨੀ ਘੁੰਮਣ ਪਹੁੰਚ ਚੁੱਕੇ ਸਨ।

ਕੋਰੋਨਾ ਕਾਲ ਦੇ ਬਾਅਦ 2022 'ਚ ਸੈਲਾਨੀਆਂ ਦੇ ਪ੍ਰਦੇਸ਼ ਪਹੁੰਚਣ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਮਈ ਤੱਕ 65,74,842 ਸੈਲਾਨੀ ਹਿਮਾਚਲ ਘੁੰਮਣ ਪਹੁੰਚ ਚੁੱਕੇ ਸਨ। ਸੈਰ-ਸਪਾਟਾ ਵਿਭਾਗ ਦਾ ਦਾਅਵਾ ਹੈ ਕਿ ਜੂਨ 'ਚ ਵੀ ਸੈਲਾਨੀ ਨਵਾਂ ਰਿਕਾਰਡ ਸਥਾਪਤ ਕਰਨਗੇ।


author

DIsha

Content Editor

Related News