ਹਿਮਾਚਲ ਪ੍ਰਦੇਸ਼ ''ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 21 ਯਾਤਰੀ ਜ਼ਖਮੀ
Sunday, Nov 25, 2018 - 03:27 PM (IST)

ਸੋਲਨ (ਏਜੰਸੀ)— ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਚ ਇਕ ਟੂਰਿਸਟ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 21 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਸੋਲਨ-ਸ਼ਿਮਲਾ ਸੀਮਾ 'ਤੇ ਕੀਰੀ ਨੱਲਾਹ 'ਚ ਇਕ ਡੂੰਘੇ ਖੱਡ 'ਚ ਜਾ ਡਿੱਗੀ। ਹਿਮਾਚਲ ਪ੍ਰਦੇਸ਼ ਦੇ ਐੱਸ. ਪੀ. ਓਮਾਪਤੀ ਜਾਮਵਾਲ ਨੇ ਸਾਰੇ ਜ਼ਖਮੀਆਂ ਯਾਤਰੀਆਂ ਨੂੰ ਬਚਾਅ ਕਰਮੀਆਂ ਜ਼ਰੀਏ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।