ਦੇਸ਼ 'ਚ ਓਮੀਕ੍ਰੋਨ ਦੇ ਫੜੀ ਰਫ਼ਤਾਰ, ਕੁੱਲ 653 ਮਾਮਲੇ ਆਏ ਸਾਹਮਣੇ

Tuesday, Dec 28, 2021 - 11:20 AM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਭਰ 'ਚ ਹੁਣ ਤੱਕ ਓਮੀਕ੍ਰੋਨ ਦੇ 653 ਮਾਮਲੇ ਸਾਹਮਣੇ ਆ ਚੁਕੇ ਹਨ। ਸੋਮਵਾਰ ਨੂੰ ਇਹ ਅੰਕੜਾ 578 'ਤੇ ਸੀ। ਪਿਛਲੇ 24 ਘੰਟਿਆਂ 'ਚ 75 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਓਮੀਕ੍ਰੋਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਅਤੇ ਦਿੱਲੀ ਹਨ। ਮਹਾਰਾਸ਼ਟਰ 'ਚ ਹੁਣ ਤੱਕ ਸਭ ਤੋਂ ਵੱਧ 167 ਮਾਮਲੇ, ਜਦੋਂ ਕਿ ਦਿੱਲੀ 'ਚ 165 ਮਾਮਲੇ ਦਰਜ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਕੁੱਲ ਮਾਮਲਿਆਂ 'ਚ 186 ਮਰੀਜ਼ ਸੰਕਰਮਣ ਤੋਂ ਠੀਕ ਹੋ ਚੁਕੇ ਹਨ।

PunjabKesari

ਦੇਸ਼ 'ਚ 21 ਸੂਬਿਆਂ 'ਚ ਓਮੀਕ੍ਰੋਨ ਫੈਲ ਚੁਕਿਆ ਹੈ। ਓਮੀਕ੍ਰੋਨ ਦੇ ਰਾਜਵਾਰ ਅੰਕੜਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 167 ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਦੂਜੇ ਨੰਬਰ 'ਤੇ 165 ਮਾਮਲਿਆਂ ਨਾਲ ਦਿੱਲੀ ਹੈ। ਉੱਥੇ ਹੀ ਕੇਰਲ 'ਚ 57, ਤੇਲੰਗਾਨਾ 'ਚ 55, ਗੁਜਰਾਤ 'ਚ 49, ਰਾਜਸਥਾਨ 'ਚ 46, ਤਾਮਿਲਨਾਡੂ 'ਚ 34, ਕਰਨਾਟਕ 'ਚ 31 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ, 9, ਓਡੀਸ਼ਾ 'ਚ 8, ਆਂਧਰਾ ਪ੍ਰਦੇਸ਼ 'ਚ 6, ਪੱਛਮੀ ਬੰਗਾਲ 'ਚ 6, ਹਰਿਆਣਾ 'ਚ 4, ਉਤਰਾਖੰਡ 'ਚ 4, ਚੰਡੀਗੜ੍ਹ 'ਚ 3, ਜੰਮੂ ਕਸ਼ਮੀਰ 'ਚ 3, ਉੱਤਰ ਪ੍ਰਦੇਸ਼ 'ਚ 2, ਗੋਆ 'ਚ 1, ਹਿਮਾਚਲ ਪ੍ਰਦੇਸ਼ 'ਚ 1, ਲੱਦਾਖ 'ਚ 1 ਅਤੇ ਮਣੀਪੁਰ 'ਚ 1 ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News