ਪੜਨਾ ਚਾਹੁੰਦੇ ਹੋ ਕੈਨੇਡਾ ਤਾਂ ਇਹ ਹਨ ਟੌਪ-10 ਯੂਨੀਵਰਸਿਟੀਆਂ

05/23/2018 12:21:53 AM

ਨਵੀਂ ਦਿੱਲੀ— ਦੁਨੀਆਭਰ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਉੱਚ ਤੇ ਬਿਹਤਰ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਦੇ ਹਨ। ਇਨ੍ਹਾਂ 'ਚੋਂ ਬਹੁਤੇ ਵਿਦਿਆਰਥੀਆਂ ਦਾ ਸੁਪਨਾ ਵਿਦੇਸ਼ 'ਚ ਪੜਾਈ ਕਰਕੇ ਉਥੇ ਹੀ ਪੱਕੇ ਹੋਣ ਦਾ ਹੁੰਦਾ ਹੈ। ਭਾਰਤੀਆਂ 'ਚ ਵੀ ਵਿਦੇਸ਼ ਜਾ ਕੇ ਪੜਾਈ ਕਰਨ ਤੇ ਉਥੇ ਪੱਕੇ ਹੋਣ ਦਾ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ। ਵਿਦੇਸ਼ ਜਾ ਕੇ ਪੜਨ ਵਾਲਿਆਂ 'ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਹਾਲ ਦੇ ਸਾਲਾਂ 'ਚ ਪੰਜਾਬੀਆਂ ਸਣੇ ਪੂਰੇ ਦੇਸ਼ ਦੇ ਵਿਦਿਆਰਥੀਆਂ ਦਾ ਰੁਝਾਨ ਅਮਰੀਕਾ ਤੇ ਇੰਗਲੈਂਡ ਤੋਂ ਹਟ ਕੇ ਕੈਨੇਡਾ ਵੱਲ ਨੂੰ ਹੋਇਆ ਹੈ। ਅਜਿਹੇ 'ਚ ਕਿਊ.ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ 2018 ਨੇ ਕੈਨੇਡਾ ਦੀਆਂ ਉਨ੍ਹਾਂ ਟੌਪ-10 ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।
1. University of Toronto

PunjabKesari
ਮੈਕਗਿਲ ਯੂਨੀਵਰਸਿਟੀ ਨੂੰ ਪਿੱਛੇ ਛੱਡਦੇ ਹੋਏ ਇਕ ਵਾਰ ਫਿਰ ਯੂਨੀਵਰਸਿਟੀ ਆਫ ਟੋਰਾਂਟੋ ਕੈਨੇਡੀਅਨ ਯੂਨੀਵਰਸਿਟੀਆਂ 'ਚ ਚੋਟੀ 'ਤੇ ਪਹੁੰਚ ਗਈ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1827 'ਚ ਹੋਈ ਸੀ ਤੇ ਇਹ ਯੂਨੀਵਰਸਿਟੀ ਇਸ ਸਾਲ ਵਰਲਡ ਰੈਂਕਿੰਗ 'ਚ 31ਵੇਂ ਨੰਬਰ 'ਤੇ ਰਹੀ ਹੈ। ਟੋਰਾਂਟੋ ਯੂਨੀਵਰਸਿਟੀ 'ਚ ਕਰੀਬ 88,700 ਦੇ ਕਰੀਬ ਵਿਦਿਆਰਥੀ ਹਨ।
2. McGill University

PunjabKesari
ਮੈਕਗਿਲ ਯੂਨੀਵਰਸਿਟੀ 2018 ਦੀ ਵਰਲਡ ਦੀ 32ਵੇਂ ਰੈਂਕ ਦੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1821 'ਚ ਕੀਤੀ ਗਈ ਸੀ ਤੇ ਇਸ 'ਚ ਕਰੀਬ 40,500 ਵਿਦਿਆਰਥੀ ਪੜਦੇ ਹਨ, ਜਿਨ੍ਹਾਂ 'ਚੋਂ 25 ਫੀਸਦੀ ਵਿਦਿਆਰਥੀ ਵਿਦੇਸ਼ੀ ਹਨ। ਇਹ ਯੂਨੀਵਰਸਿਟੀ ਮਾਂਟੇਰੀਅਲ 'ਚ ਹੈ।
3. University of British Columbia

PunjabKesari
ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦੀ ਰੈਂਕਿੰਗ 'ਚ ਇਸ ਸਾਲ 6 ਸਥਾਨਾਂ ਦੀ ਗਿਰਾਵਟ ਆਈ ਹੈ ਤੇ ਇਹ ਇਸ ਸਾਲ ਵਰਲਡ ਰੈਂਕਿੰਗ 'ਚ 51ਵੇਂ ਨੰਬਰ 'ਤੇ ਹੈ। ਇਹ ਯੂਨੀਵਰਸਿਟੀ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ 'ਚ ਸਥਿਤ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਕਰੀਬ 62,900 ਵਿਦਿਆਰਥੀ ਹਨ, ਜਿਨ੍ਹਾਂ 'ਚ 162 ਦੇਸ਼ਾਂ ਤੋਂ ਆਏ 14,434 ਵਿਦਿਆਰਥੀ ਵੀ ਸ਼ਾਮਲ ਹਨ।
4. University of Alberta

PunjabKesari
ਵਰਲਡ ਰੈਂਕਿੰਗ 'ਚ 90ਵੇਂ ਸਥਾਨ ਦੀ ਯੂਨੀਵਰਸਿਟੀ ਆਫ ਅਲਬਰਟਾ ਦੀ ਸਥਾਪਨਾ 1908 'ਚ ਹੋਈ ਸੀ। ਐਡਮਿੰਟਨ ਸਥਿਤ ਇਸ ਯੂਨੀਵਰਸਿਟੀ 'ਚ 143 ਦੇਸ਼ਾਂ ਦੇ 37,830 ਵਿਦਿਆਰਥੀ ਪੜਾਈ ਕਰਦੇ ਹਨ।
5. Université de Montréal

PunjabKesari
ਯੂਨੀਵਰਸਿਟੀ ਆਫ ਮਾਂਟੇਰੀਅਲ ਵਰਲਡ ਰੈਂਕਿੰਗ 'ਚ 130ਵੇਂ ਸਥਾਨ 'ਤੇ ਹੈ।
6. McMaster University

PunjabKesari
ਇਹ ਯੂਨੀਵਰਸਿਟੀ ਇਸ ਸਾਲ ਦੀ ਰੈਂਕਿੰਗ 'ਚ 140ਵੇਂ ਸਥਾਨ 'ਤੇ ਮੌਜੂਦ ਹੈ ਤੇ ਇਸ ਦੀ ਸਥਾਪਨਾ 1887 'ਚ ਟੋਰਾਂਟੋ 'ਚ ਕੀਤੀ ਗਈ ਸੀ ਪਰ ਇਸ ਨੂੰ 1930 'ਚ ਓਨਟਾਰੀਓ ਦੇ ਹੈਮਿਲਟਨ 'ਚ ਸ਼ਿਫਟ ਕਰ ਦਿੱਤਾ ਗਿਆ। ਇਸ ਯੂਨੀਵਰਸਿਟੀ ਦੇ 70 ਤੋਂ ਜ਼ਿਆਦਾ ਰਿਸਰਚ ਸੈਂਟਰ ਤੇ ਇੰਸਟੀਚਿਊਟ ਹਨ।
7. University of Waterloo

PunjabKesari
ਓਨਟਾਰੀਓ ਦੀ ਇਹ ਯੂਨੀਵਰਸਿਟੀ ਇਸ ਸਾਲ ਵਰਲਡ ਰੈਂਕਿੰਗ 'ਚ 152ਵੇਂ ਨੰਬਰ 'ਤੇ ਹੈ ਤੇ ਇਸ ਯੂਨੀਵਰਸਿਟੀ ਦੀ ਸਥਾਪਨਾ 1957 'ਚ ਕੀਤੀ ਗਈ ਸੀ। ਅੱਜ ਇਸ ਯੂਨੀਵਰਸਿਟੀ 'ਚ 36,670 ਵਿਦਿਆਥੀ ਹਨ, ਜਿਨ੍ਹਾਂ 'ਚ 37 ਫੀਸਦੀ ਕੈਨੇਡਾ ਤੋਂ ਬਾਹਰੋਂ ਆਏ ਹਨ।
8. Western University

PunjabKesari
ਓਨਟਾਰੀਓ ਦੇ ਲੰਡਨ 'ਚ ਸਥਾਪਿਤ 1878 ਦੀ ਯੂਨੀਵਰਸਿਟੀ ਇਸ ਸਾਲ 210ਵੇਂ ਨੰਬਰ 'ਤੇ ਰਹੀ। ਇਸ ਯੂਨੀਵਰਸਿਟੀ 'ਚ 28,800 ਵਿਦਿਆਰਥੀ ਹਨ।
9. University of Calgary

PunjabKesari
ਵਰਲਡ ਰੈਂਕਿੰਗ 'ਚ 217ਵੇਂ ਸਥਾਨ ਦੀ ਇਸ ਯੂਨੀਵਰਸਿਟੀ ਦੀ ਸਥਾਪਨਾ 1966 'ਚ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦੇ 5 ਕੈਂਪਸ ਹਨ, ਜਿਨ੍ਹਾਂ 'ਚੋਂ ਇਕ ਕਤਰ 'ਚ ਹੈ।
10. Queen's University

PunjabKesari
ਵਰਲਡ ਦੀ 224ਵੇਂ ਸਥਾਨ ਦੀ ਯੂਨੀਵਰਸਿਟੀ ਦੀ ਸਥਾਪਨਾ 1841 'ਚ ਕੀਤੀ ਗਈ ਸੀ। ਇਸ ਵੇਲੇ ਇਸ ਯੂਨੀਵਰਸਿਟੀ 'ਚ 22,461 ਵਿਦਿਆਰਥੀ ਹਨ, ਜਿਨ੍ਹਾਂ 'ਚ 10 ਫੀਸਦੀ ਵਿਦੇਸ਼ੀ ਵਿਦਿਆਰਥੀ ਹਨ।


Related News