ਟਾਪ 10 ਗਲੋਬਲ ਬ੍ਰਾਂਡਸ ਦੀ ਸੂਚੀ ''ਚੋਂ ਬਾਹਰ ਹੋਇਆ ਫੇਸਬੁੱਕ, ਜਾਣੋ ਸਿਖਰ 10 ਕੰਪਨੀਆਂ ਦੇ ਨਾਂ

10/19/2019 3:09:42 PM

 

ਨਵੀਂ ਦਿੱਲੀ — ਪਿਛਲੇ ਕੁਝ ਸਮੇਂ ਤੋਂ ਡਾਟਾ ਲੀਕ ਸਕੈਂਡਲ ਦੇ ਦੋਸ਼ਾਂ ਕਾਰਨ ਜਾਂਚ  ਘੇਰੇ 'ਚ ਆਉਣ ਵਾਲੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੁਨੀਆ ਭਰ ਦੀਆਂ 100 ਕੰਪਨੀਆਂ ਦੀ ਗਲੋਬਲ ਬ੍ਰਾਂਡਸ ਦੀ ਰੈਂਕਿੰਗ 'ਚੋਂ ਪਹਿਲੀ ਵਾਰ ਟਾਪ 10 ਲਿਸਟ ਤੋਂ ਬਾਹਰ ਹੋ ਗਈ ਹੈ। ਇਸ ਵਾਰ ਕੰਪਨੀ 14ਵੇਂ ਸਥਾਨ 'ਤੇ ਰਹੀ ਜਦੋਂਕਿ ਪਿਛਲੇ ਸਾਲ ਇਹ ਅੱਠਵੇਂ ਸਥਾਨ 'ਤੇ ਸੀ।

ਇਨ੍ਹਾਂ ਕੰਪਨੀਆਂ ਨੇ ਬਣਾਈ ਟਾਪ 10 'ਚ ਆਪਣੀ ਥਾਂ

1. ਐਪਲ
2. ਗੂਗਲ
3. ਐਮਾਜ਼ੋਨ
4. ਮਾਈਕ੍ਰੋਸਾਫਟ
5. ਕੋਕਾ ਕੋਲਾ
6. ਸੈਮਸੰਗ
7. ਟੋਯੋਟਾ
8. ਮਰਸੀਡੀਜ਼
9. ਮੈਕਡੋਨਾਲਡ
10. ਡਿਜ਼ਨੀ

ਫੇਸਬੁੱਕ ਨੂੰ ਇਸ ਕਾਰਨ ਹੋਇਆ ਨੁਕਸਾਨ

ਡਾਟਾ ਲੀਕ ਮਾਮਲੇ 'ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਫੇਸਬੁੱਕ 'ਤੇ 34 ਹਜ਼ਾਰ ਕਰੋੜ ਰੁਪਏ(ਪੰਜ ਅਰਬ ਡਾਲਰ) ਦਾ ਜੁਰਮਾਨਾ ਅਮਰੀਕੀ ਫੈਡਰਲ ਟ੍ਰੇਡ ਕਮੀਸ਼ਨ ਨੇ ਇਸ ਸਾਲ ਜੁਲਾਈ 'ਚ ਲਗਾਇਆ ਸੀ। ਇਹ ਕਿਸੇ ਵੀ ਤਕਨਾਲੋਜੀ ਕੰਪਨੀ 'ਤੇ ਲੱਗਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਸੀ। ਇਸ ਤੋਂ ਪਹਿਲਾਂ ਸਾਲ 2012 'ਚ ਫੇਸਬੁੱਕ 'ਤੇ 22 ਮਿਲੀਅਨ ਡਾਲਰ ਯਾਨੀ 154 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਫੇਸਬੁੱਕ 'ਤੇ ਸਾਢੇ ਅੱਠ ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਕਰਨ ਦਾ ਦੋਸ਼ ਲੱਗਾ ਸੀ।

ਕੰਪਨੀ 'ਤੇ ਇਸ ਮਹੀਨੇ ਲੱਗਾ ਚਾਰ ਕਰੋੜ ਡਾਲਰ ਦਾ ਜੁਰਮਾਨਾ

ਇਸ ਮਹੀਨੇ ਦੀ 7 ਅਕਤੂਬਰ ਨੂੰ ਕੰਪਨੀ 'ਤੇ 2.83 ਲੱਖ ਕਰੋੜ ਰੁਪਏ(4 ਕਰੋੜ ਡਾਲਰ) ਦਾ ਜੁਰਮਾਨਾ ਲੱਗਾ ਸੀ। ਕੰਪਨੀ ਨੇ ਆਪਣੇ ਪਲੇਟਫਾਰਮ 'ਤੇ ਚਲ ਰਹੇ ਵੀਡੀਓ ਵਿਗਿਆਪਨਾਂ ਦੇ ਸਮੇਂ ਦੀ ਗਣਨਾ ਕਰਨ 'ਚ ਗਲਤੀ ਕੀਤੀ ਸੀ। ਅਮਰੀਕਾ ਦੀ ਫੈਡਰਲ ਟ੍ਰੇਡ ਕਮਿਸ਼ਨ ਨੇ ਕੰਪਨੀ ਨੂੰ ਵਿਗਿਆਪਨਦਾਤਾਵਾਂ ਦੀ ਪਟੀਸ਼ਨ 'ਤੇ ਇਹ ਫੈਸਲਾ ਦਿੱਤਾ ਹੈ।

1.5 ਸਾਲ ਤੱਕ ਵਿਗਿਆਪਨਦਾਤਾਵਾਂ ਨੂੰ ਦੇਣਾ ਪਿਆ ਜ਼ਿਆਦਾ ਪੈਸਾ

ਸਾਲ 2015 ਤੋਂ ਲੈ ਕੇ 2016 ਵਿਚਕਾਰ 18 ਮਹੀਨੇ ਦੌਰਾਨ ਕੰਪਨੀ ਨੇ ਵਿਗਿਆਪਨਦਾਤਾਵਾਂ ਨੂੰ ਜ਼ਿਆਦਾ ਪੈਸੇ ਦਾ ਭੁਗਤਾਨ ਕਰਨਾ ਪਿਆ। ਇਸ ਬਾਰੇ 'ਚ ਕੁਝ ਵਿਗਿਆਪਨਦਾਤਾਵਾਂ ਨੇ 2016 'ਚ ਕੰਪਨੀ ਦੇ ਖਿਲਾਫ ਸੈਨਫਰਾਂਸਿਸਕੋ ਦੀ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਸੀ। ਵਿਗਿਆਪਨਦਾਤਾਵਾਂ ਦਾ ਦੋਸ਼ ਸੀ ਕਿ ਕੰਪਨੀ ਨੇ ਸਿਰਫ ਤਿੰਨ ਸਕਿੰਟ ਤੋਂ ਜ਼ਿਆਦਾ ਸਮੇਂ ਵਾਲੇ ਵੀਡੀਓ ਦੀ ਗਣਨਾ ਕੀਤੀ ਅਤੇ ਇਸ ਤੋਂ ਘੱਟ ਸਮੇਂ ਵਾਲੇ ਵਿਗਿਆਪਨਾਂ ਨੂੰ ਸੂਚੀ ਵਿਚੋਂ ਕੱਢ ਦਿੱਤਾ। ਇਸ ਤੋਂ ਇਲਾਵਾ ਆਰਟੀਫਿਸ਼ਿਅਲ ਤਰੀਕੇ ਦਾ ਇਸਤੇਮਾਲ ਕਰਕੇ ਔਸਤ ਸਮੇਂ ਨੂੰ ਵਧਾ ਦਿੱਤਾ।


Related News