ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਆਪਣੇ ਹੀ ਪਤੀ ਨੂੰ ਮਰਵਾਈ ਗੋਲੀ
Wednesday, Sep 26, 2018 - 05:34 PM (IST)

ਜੈਪੁਰ— 19 ਸੰਤਬਰ ਨੂੰ ਇਕ ਪਤਨੀ ਨੇ ਪ੍ਰੇਮੀ ਦੇ ਹੱਥੋਂ ਪਤੀ ਨੂੰ ਗੋਲੀ ਮਰਵਾ ਕੇ ਹੱਤਿਆ ਕਰਵਾ ਦਿੱਤੀ। ਘਟਨਾ ਦੇ ਕੁਝ ਦਿਨ ਪਹਿਲਾਂ ਪਤੀ ਨੇ ਭਵਿੱਖਵਾਨੀ ਕਰਦੇ ਹੋਏ ਕਿਹਾ ਸੀ ਕਿ ਮੈਂ ਭਾਵੇਂ ਹੀ ਤੇਰੇ ਗੁਣਾਹਾਂ ਨੂੰ ਮੁਆਫ ਕਰ ਰਿਹਾ ਹਾਂ ਪਰ ਇਸ ਦੇ ਬਦਲੇ ਤੂੰ ਮੈਨੂੰ ਮੌਤ ਦੇ ਦੇਵੇਂਗੀ। ਕਿਉਂਕਿ ਤੂੰ ਹਰ ਵਾਰ ਮੇਰਾ ਭਰੋਸਾ ਤੋੜ ਰਹੀ ਹੈ। ਇਹ ਸਾਰਾ ਕੁਝ ਜੈਪੁਰ ਦੇ ਕਰਧਨੀ ਦੇ ਬੈਂਕ ਮੈਨੇਜਰ ਰੌਸ਼ਨਲਾਲ ਦੇ ਨਾਲ ਹੋਇਆ। ਵਾਰ-ਵਾਰ ਧੋਖਾ ਖਾਣ ਦੇ ਬਾਅਦ ਵੀ ਬੈਂਕ ਮੈਨੇਜਰ ਪਤੀ ਰੌਸ਼ਨਲਾਲ ਆਪਣੀ ਪਤਨੀ ਨਿਰਮਲਾ ਉਰਫ ਨੀਰੂ 'ਤੇ ਅੱਖ ਬੰਦ ਕਰ ਕੇ ਭਰੋਸਾ ਕਰਦਾ ਰਿਹਾ। ਬੱਚਿਆ ਦੇ ਭਵਿੱਖ ਦੇ ਚਲਦੇ ਉਹ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਉਮੇਸ਼ ਨਾਲ ਕਰਵਾਉਣ ਨੂੰ ਤਿਆਰ ਹੋ ਗਿਆ। ਪਤਨੀ ਨੇ ਪ੍ਰੇਮੀ ਦੇ ਨਾਲ ਭੱਜ ਜਾਣ 'ਤੇ ਵੀ ਉਸ ਨੇ ਉਸ ਨੂੰ ਅਪਣਾਈ ਰੱਖਿਆ।
ਕ੍ਰਾਈਮ ਸੀਰੀਅਲ ਦੇਖ ਨਿਰਮਲਾ ਨੇ ਰਚੀ ਕਤਲ ਦੀ ਸਾਜ਼ਿਸ਼
ਨਿਰਮਲਾ ਜਦੋਂ ਵੀ ਘਰ 'ਚ ਇਕੱਲੀ ਹੁੰਦੀ ਸੀ ਤਾਂ ਉਹ ਪੂਰਾ ਦਿਨ ਕ੍ਰਾਈਮ ਸੀਰੀਅਲ ਦੇਖਿਆ ਕਰਦੀ ਸੀ ਇਸ 'ਤੇ ਉਸ ਨੇ ਰੌਸ਼ਨ ਦੀ ਹੱਤਿਆ ਦੀ ਸਾਜਿਸ਼ ਵੀ ਰਚੀ। ਉਮੇਸ਼ ਵੀ ਮੰਨ ਗਿਆ। ਉਮੇਸ਼ ਨੇ ਆਪਣੇ ਛੋਟੇ ਭਰਾ ਰਾਹੁਲ ਦੀ ਹੱਤਿਆ ਦਾ ਜ਼ਿੰਮਾ ਸੌਪਿਆ।
ਸ਼ਾਰਪ ਸ਼ੂਟਰ ਪੱਪੂ ਹਿਰਾਸਤ 'ਚ,5 ਦੋਸ਼ੀ 5 ਦਿਨਾਂ ਦੀ ਰਿਮਾਂਡ 'ਤੇ
ਇਸ ਹੱਤਿਆਕਾਂਡ 'ਚ ਸ਼ਾਮਲ ਸ਼ਾਰਪ ਸ਼ੂਟਰ ਪੱਪੂ ਨੂੰ ਪੁਲਸ ਨੇ ਮੰਗਲਵਾਰ ਨੂੰ ਉੱਤਰਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਕੋਲ ਹਿਰਾਸਤ 'ਚ ਲਿਆ ਹੈ। ਹੁਣ ਤਕ ਹੱਤਿਆ ਦੇ ਮੁਖ ਦੋਸ਼ੀ ਰਾਹੁਲ ਅਤੇ ਉਮੇਸ਼ ਦਾ ਭਾਜਾ ਮਨੀਸ਼ ਫਰਾਰ ਹੈ। ਐੱਸ.ਪੀ. ਆਸ਼ ਮੁਹੰਮਦ ਨੇ ਦੱਸਿਆ ਕਿ ਮੰਗਲਵਾਰ ਨੂੰ ਕੋਰਟ ਨੇ ਦੋਸ਼ੀ ਨਿਰਮਲਾ ਉਰਫ ਨੀਰੂ, ਪ੍ਰੇਮੀ ਉਮੇਸ਼ ਸ਼ਰਮਾ, ਮਹਿੰਦਰ ਪ੍ਰਤਾਪ ਉਰਫ ਟੀਟੂ,ਆਕਾਸ਼ ਰਾਵਤ ਅਤੇ ਸ਼ਿਵਕਾਂਤ ਉਰਫ ਲਾਲੂ ਨੂੰ 5 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਪਤੀ ਰੌਸ਼ਨਲਾਲ ਨੇ 6 ਮਹੀਨੇ ਪਹਿਲਾਂ ਹੀ ਜਤਾਇਆ ਸੀ ਮੌਤ ਦਾ ਸ਼ੱਕ
ਪਤੀ ਰੌਸ਼ਨਲਾਲ ਦੇ ਵਾਰ-ਵਾਰ ਸਮਝਾਉਣ 'ਤੇ ਵੀ ਨਿਰਮਲਾ ਨੇ ਉਮੇਸ਼ ਨਾਲ ਮਿਲਣਾ ਨਹੀਂ ਛੱਡਿਆ। ਛੇ ਮਹੀਨੇ ਪਹਿਲਾਂ ਦੋਹਾਂ 'ਚ ਉਮੇਸ਼ ਨੂੰ ਲੈ ਕੇ ਝਗੜਾ ਹੋਇਆ। ਇਸ ਦੌਰਾਨ ਰੌਸ਼ਨਲਾਲ ਨੇ ਆਪਣੇ ਪਰਿਵਾਰ ਦੇ ਸਾਹਮਣੇ ਹੀ ਨਿਰਮਲਾ ਨਾਲ ਇਹ ਗੱਲ ਵੀ ਕਹੀ ਸੀ ਕਿ ਤੂੰ ਨਾ ਤਾਂ ਉਮੇਸ਼ ਦੇ ਨਾਲ ਵਿਆਹ ਕਰੇਂਗੀ ਅਤੇ ਨਾ ਹੀ ਮੈਨੂੰ ਛੱਡੇਗੀ। ਉਸ ਨੇ ਕਿਹਾ ਕਿ ਤੂੰ ਮੇਰੀ ਹੱਤਿਆ ਕਰਵਾ ਕੇ ਹੀ ਮੰਨੇਗੀ। ਗੁਆਂਢੀ ਵੀ ਦੋਹਾਂ ਦੇ ਵਿਚ ਝਗੜੇ ਦੀ ਗੱਲ ਦੀ ਗਵਾਹੀ ਦੇ ਰਹੇ ਹਨ।
ਪ੍ਰੇਮੀ ਉਮੇਸ਼ ਨੇ ਆਪਣੀ ਪਤਨੀ ਦੇ ਜ਼ਰੀਏ ਵਧਾਈ ਸੀ ਨਿਰਮਲਾ ਨਾਲ ਨਜ਼ਦੀਕੀ
2016 'ਚ ਉਮੇਸ਼ ਦੀ ਪਤਨੀ ਨਿਰਮਲਾ ਨੂੰ ਆਪਣੇ ਘਰ ਬੁਲਾਉਣ ਲੱਗੀ। ਇਸ ਤੋਂ ਬਾਅਦ ਉਸੇ ਸਾਲ ਉਮੇਸ਼ ਅਤੇ ਰੌਸ਼ਨ ਸਮੇਤ ਕਾਲੋਨੀ ਦੇ ਚਾਰ ਪਰਿਵਾਰ ਸ਼ਿਮਲਾ ਘੁੰਮਣ ਗਏ। ਇਸ ਦੌਰਾਨ ਉਮੇਸ਼ ਨੇ ਨਿਰਮਲਾ ਨਾਲ ਨਜ਼ਦੀਕੀ ਵਧਾ ਲਈ। ਸ਼ਿਮਲਾ ਤੋਂ ਵਾਪਸ ਆਉਣ ਦੇ ਕੁਝ ਦਿਨਾਂ ਬਾਅਦ ਹੀ ਨਿਰਮਲਾ ਦੇ ਭਰਾ ਦੀ ਮੌਤ ਹੋ ਗਈ ਉਸ ਨੂੰ ਹੌਂਸਲਾ ਦੇਣ ਲਈ ਉਮੇਸ਼ ਦਾ ਪੂਰਾ ਪਰਿਵਾਰ ਵਾਰ-ਵਾਰ ਮਿਲਣ ਲੱਗਾ। ਇਸ ਤੋਂ ਬਾਅਦ ਦੋਹਾਂ ਦੇ ਵਿਚ ਸੰਬੰਧ ਬਣ ਗਏ। ਦੋਹੇਂ ਪਹਿਲਾਂ ਲੁੱਕ-ਲੁੱਕ ਕੇ ਮਿਲਦੇ ਸੀ ਫਿਰ ਉਨ੍ਹਾਂ ਦੇ ਸੰਬੰਧ ਸ਼ਰੇਆਮ ਹੋ ਗਏ।
19 ਸਤੰਬਰ ਨੂੰ ਪਤਨੀ ਨੇ ਮਰਵਾਈ ਪਤੀ ਨੂੰ ਗੋਲੀ
ਸ਼ਹਿਰ ਦੇ ਕਰਧਨੀ ਇਲਾਕਿਆਂ 'ਚ ਬੈਂਕ ਮੈਨੇਜਰ ਰੌਸ਼ਨ ਲਾਲ ਦੀ ਹੱਤਿਆ 'ਚ ਉਸ ਦੀ ਪਤਨੀ ਦਾ ਹੀ ਹੱਥ ਨਿਕਲਿਆ। ਦੋ ਬੇਟੀਆਂ ਦੇ ਭਵਿੱਖ ਨੂੰ ਦਾਅ 'ਤੇ ਲਗਾ ਕੇ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦੀ ਜ਼ਿੰਦਗੀ ਦਾ ਸੌਦਾ ਕਰ ਲਿਆ। ਪੁਲਸ ਨੇ 24 ਸਤੰਬਰ ਨੂੰ ਬੈਂਕ ਮੈਨੇਜਰ ਦੀ ਹੱਤਿਆ ਦੇ ਮਾਮਲੇ 'ਚ ਪਤੀ ਨਿਰਮਲਾ ਅਤੇ ਉਸ ਦੇ ਪ੍ਰੇਮੀ ਉਮੇਸ਼ ਸਹਿਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵੀਰੂ ਨੇ ਹੀ ਆਪਣੇ ਪ੍ਰੇਮੀ 'ਤੇ ਦਬਾਅ ਬਣਾ ਕੇ ਸ਼ੂਟਰਾਂ ਦੇ ਜਰੀਏ 19 ਸਤੰਬਰ ਨੂੰ ਰੌਸ਼ਨ ਲਾਲ ਦੀ ਗੋਲੀ ਮਾਰ ਕੇ ਹੱਤਿਆ ਕਰਵਾਈ ਸੀ।