ਹੋਸ਼ 'ਚ ਆਏ ਤੋਗੜੀਆ ਨੇ ਮੀਡੀਆ ਸਾਹਮਣੇ ਕਿਹਾ, ਹੋ ਸਕਦਾ ਹੈ ਮੇਰਾ ਐਨਕਾਊਂਟਰ

01/16/2018 2:05:28 PM

ਅਹਿਮਦਾਬਾਦ— ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਸੋਮਵਾਰ ਲੱਗਭਗ 10 ਘੰਟੇ ਤੱਕ ਉਨ੍ਹਾਂ ਦੀ ਰਹੱਸਮਈ ਗਾਇਬ ਬਾਰੇ 'ਚ ਅੱਜ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਫਰਜ਼ੀ ਐਨਕਾਉਂਟਰ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਇੰਟੈਂਲੀਜੇਂਸ ਬਿਊਰੋ ਲਗਾਤਾਰ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੋਗੜੀਆ ਅੱਜ ਇਥੇ ਇਕ ਨਿੱਜੀ ਹਸਪਤਾਲ 'ਚ ਪੱਤਰਕਾਰ ਸਮਾਰੋਹ ਦੌਰਾਨ ਕਈ ਵਾਰ ਭਾਵੁਕ ਵੀ ਗਏ ਅਤੇ ਉਨਾਂ ਦੇ ਹੰਝੂ ਨਿਕਲਣ ਲੱਗੇ।

PunjabKesari
ਤੋਗੜੀਆ ਦੇ ਬਿਆਨ ਦੀ ਖਾਸ ਗੱਲਾਂ
- ਤੋਗੜੀਆ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਐਨਕਾਊਂਟਰ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ, ਮੇਰੀ ਗੁਜਰਾਤ ਜਾਂ ਰਾਜਸਥਾਨ ਪੁਲਸ ਤੋਂ ਕੋਈ ਸ਼ਿਕਾਇਤ ਨਹੀਂ ਹੈ, ਬਸ ਉਹ ਸਰਚ ਵਾਰੰਟ ਲੈ ਕੇ ਆਉਣ।
- ਸਮੇਂ ਆਉਣ 'ਤੇ ਸਬੂਤ ਨਾਲ ਇਸ ਗੱਲ ਦਾ ਖੁਲਾਸਾ ਕਰਨਗੇ ਕਿ ਕੌਣ ਉਨ੍ਹਾਂ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ਨੂੰ ਜੇਲ ਭੇਜਣ ਦੀ ਲੰਬੇ ਸਮੇਂ ਤੋਂ ਸਾਜਿਸ਼ ਕਰ ਰਿਹਾ ਹੈ।
- ਸਾਲਾਂ 'ਚ ਮੈਂ ਹਿੰਦੂਆਂ ਦੀ ਆਵਾਜ਼ ਨੂੰ ਚੁੱਕਦਾ ਰਿਹਾ ਹੈ ਅਤੇ ਹਿੰਦੂ ਏਕਤਾ ਲਈ ਕੋਸ਼ਿਸ਼ ਕਰਦਾ ਰਿਹਾ ਹਾਂ। ਰਾਮ ਮੰਦਿਰ, ਗਊਹੱਤਿਆ 'ਤੇ ਪਾਬੰਦੀ ਵਰਗੇ ਮੁੱਦਿਆਂ ਨੂੰ ਮੈਂ ਹਿੰਦੂਆਂ ਵੱਲੋਂ ਚੁੱਕਦਾ ਰਿਹਾ ਹੈ। ਮੈਂ ਨਾ ਤਾਂ ਐਨਕਾਉਂਟਰ ਤੋਂ ਡਰਦਾ ਹਾਂ ਅਤੇ ਨਾ ਹੀ ਮਰਨ ਤੋਂ।
- ਮੈਂ ਦੇਸ਼ 'ਚ 10 ਹਜ਼ਾਰ ਡਾਕਟਰ ਬਣਾਏ ਅਤੇ ਸੈਂਟਰਲ ਆਈ.ਬੀ. ਨੇ ਉਨ੍ਹਾਂ ਦੇ ਘਰਾਂ 'ਚ ਜਾ ਕੇ ਡਰਾਉਣਾ ਸ਼ੁਰੂ ਕੀਤਾ। ਇਸ ਸੰਬੰਧੀ ਮੈਂ ਕੇਂਦਰ ਨੂੰ ਪੱਤਰ ਵੀ ਲਿਖਿਆ ਪਰ ਅੱਜ ਤੱਕ ਕੋਈ ਜਵਾਬ ਨਹੀਂ ਆਇਆ।
- ਮੈਂ ਕਿਸੇ ਨੇ ਦੱਸਿਆ ਕਿ 16 ਦਸੰਬਰ ਸਟੇਸ਼ਨ 'ਤੇ ਰਾਜਸਥਾਨ ਪੁਲਸ ਦਾ ਕਾਫਿਲਾ ਆ ਰਿਹਾ ਹੈ ਅਤੇ ਉਨ੍ਹਾਂ ਨਾਲ ਗੁਜਰਾਤ ਪੁਲਸ ਵੀ ਹੈ। ਮੇਰਾ ਐਨਕਾਉਂਟਰ ਹੋਣ ਵਾਲਾ। ਜਦੋਂ ਮੈਂ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਉਥੇ ਗ੍ਰਹਿ ਮੰਤਰੀ ਨਾਲ ਗ੍ਰਿਫਤਾਰੀ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ 'ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
- ਗੁਜਰਾਤ ਪੁਲਸ ਮੇਰੇ ਕਮਰੇ ਦੀ ਤਲਾਸ਼ ਕਿਉਂ ਲੈਣ ਆਈ ਸੀ, ਸਮਝ ਨਹੀਂ ਆ ਰਿਹਾ। ਹੁਣ ਮੈਂ ਮੀਡੀਆ ਨਾਲ ਕਮਰੇ 'ਚ ਜਾਊਗਾ ਤਾਂ ਕਿ ਜੋ ਵੀ ਮੇਰੇ ਕਮਰੇ 'ਚ ਮਿਲੇ ਉਹ ਸਭ ਦੇ ਸਾਹਮਣੇ ਆਵੇ।

PunjabKesari
ਇਹ ਹੈ ਪੂਰਾ ਮਾਮਲਾ
ਤੋਗੜੀਆਂ ਸੋਮਵਾਰ ਸਵੇਰੇ ਲਾਪਤਾ ਹੋ ਗਏ ਸਨ। ਉਹ ਰਾਤ ਨੂੰ ਇਥੇ ਇਕ ਪਾਰਕ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਤੋਗੜੀਆ ਉਸ ਸਮੇਂ ਤੋਂ ਲਾਪਤਾ ਸਨ, ਜਦੋਂ ਉਨ੍ਹਾਂ ਨੂੰ ਪੁਰਾਣੇ ਇਕ ਮਾਮਲੇ 'ਚ ਗ੍ਰਿਫਤਾਰ ਕਰਨ ਲਈ ਰਾਜਸਥਾਨ ਪੁਲਸ ਦਾ ਇਕ ਦਲ ਇਥੇ ਆਇਆ ਸੀ। ਦਿੱਲੀ 'ਚ ਵਿਸ਼ਵ ਹਿੰਦੂ ਪਰਿਸ਼ਦ ਦੇ ਬਿਆਨ ਅਨੁਸਾਰ ਸਰੀਰ 'ਚ ਸ਼ੂਗਰ ਘੱਟ ਹੋਣ ਦੀ ਪ੍ਰੇਸ਼ਾਨੀ ਨਾਲ ਤੋਗੜੀਆ ਸ਼ਾਹੀਬਾਗ ਇਲਾਕੇ ਦੇ ਇਕ ਪਾਰਕ 'ਚ ਬੇਹੋਸ਼ ਮਿਲੇ ਅਤੇ ਉਨ੍ਹ੍ਹਾਂ ਨੂੰ ਚੰਦਰਮਣੀ ਹਸਪਤਾਲ 'ਚ ਲਿਜਾਇਆ ਗਿਆ ਸੀ।
ਡਾਕਟਰਾਂ ਨੇ ਦੱਸੀ ਬੇਹੋਸ਼ੀ ਦੀ ਹਾਲਤ
ਤੋਗੜੀਆ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੂਗਰ ਦੀ ਘਾਟ ਹੋ ਗਈ ਸੀ। ਇਸ ਲਈ ਉਹ ਬੇਹੋਸ਼ ਹੋ ਗਏ ਸਨ। ਡਾਕਟਰਾਂ ਨੇ ਕਿਹਾ ਕਿ ਤੋਗੜੀਆ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਵੇਗੀ।


Related News