ਜੰਮੂ-ਕਸ਼ਮੀਰ ’ਚ ਤੀਸਰੇ ਗੇੜ ਦੀਆਂ ਨਗਰ ਨਿਗਮ ਚੋਣਾਂ ਅੱਜ

10/13/2018 4:55:02 AM

ਸ਼੍ਰੀਨਗਰ–ਜੰਮੂ-ਕਸ਼ਮੀਰ ਵਿਚ ਨਗਰ ਨਿਗਮ ਚੋਣਾਂ ਦੇ ਤੀਸਰੇ ਗੇੜ ਲਈ ਪ੍ਰਸ਼ਾਸਨ ਨੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਪਰ ਜ਼ਿਆਦਾਤਰ ਵਾਰਡ ਵੱਖਵਾਦੀਆਂ ਦੇ ਦਬਦਬੇ ਵਾਲੇ ਖੇਤਰਾਂ ਅਤੇ ਦੱਖਣੀ ਕਸ਼ਮੀਰ ’ਚ ਪੈਣ ਕਾਰਨ ਘਾਟੀ ਵਿਚ ਘੱਟ ਪੋਲਿੰਗ ’ਚ ਕਿਸੇ ਬਦਲਾਅ ਦੀ ਉਮੀਦ ਘੱਟ ਹੀ ਹੈ। ਘਾਟੀ ’ਚ ਸ਼ਨੀਵਾਰ ਨੂੰ ਜਿਨ੍ਹਾਂ 44 ਵਾਰਡਾਂ ਵਿਚ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿਚੋਂ 20 ਸ਼ਹਿਰ ਦੇ ਵਪਾਰਕ ਖੇਤਰ ’ਚ ਆਉਂਦੇ ਹਨ। ਸੂਬੇ ਵਿਚ ਤੀਸਰੇ ਗੇੜ ’ਚ 207 ਵਾਰਡਾਂ ਵਿਚ ਚੋਣਾਂ ਦਾ ਪ੍ਰੋਗਰਾਮ ਹੈ ਪਰ 100 ਵਾਰਡਾਂ ਵਿਚ ਹੀ ਵੋਟਾਂ ਪੈਣਗੀਆਂ।


Related News