‘ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਜ਼ਿਆਦਾ’
Saturday, May 29, 2021 - 05:57 PM (IST)

ਨਵੀਂ ਦਿੱਲੀ— ਨਾਰਾਇਣ ਹਸਪਤਾਲ, ਗੁਰੂਗ੍ਰਾਮ ਦੇ ਸੀਨੀਅਰ ਸਲਾਹਕਾਰ, ਸਰਜੀਕਲ ਆਨਕੋਲੌਜੀ ਡਾਕਟਰ ਕੌਸ਼ਲ ਯਾਦਵ ਦਾ ਮੰਨਣਾ ਹੈ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ’ਚ ਕੋਵਿਡ-19 ਵਾਇਰਸ ਦਾ ਖ਼ਤਰਾ ਜ਼ਿਆਦਾ ਹੈ। ਡਾ. ਯਾਦਵ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਹਰ ਸਾਲ ਲੱਗਭਗ 80 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਤੰਬਾਕੂ ਦੇ ਸੇਵਨ ਨਾਲ ਹੁੰਦੀ ਹੈ। ਇਸ ਦੇ ਨਾਲ ਹੀ ਤੰਬਾਕੂ 25 ਫ਼ੀਸਦੀ ਕੈਂਸਰ ਸਬੰਧਤ ਮੌਤਾਂ ਲਈ ਵੀ ਜ਼ਿੰਮੇਵਾਰ ਹੈ।
ਡਬਲਿਊ. ਐੱਚ. ਓ. ਇਹ ਵੀ ਕਹਿੰਦਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਕੋਵਿਡ-19 ਦੀ ਗੰਭੀਰਤਾ ਅਤੇ ਮੌਤ ਦੇ ਖ਼ਦਸ਼ਾ ਵਿਕਸਿਤ ਕਰਨ ਦਾ 40 ਤੋਂ 50 ਫ਼ੀਸਦੀ ਵੱਧ ਜ਼ੋਖਮ ਹੁੰਦਾ ਹੈ। ਕੋਵਿਡ-19 ਵਾਇਰਸ ਅਤੇ ਤੰਬਾਕੂ ਦੇ ਸੇਵਨ ਦਾ ਤਾਂ ਆਪਸ ’ਚ ਸਿੱਧਾ ਕੋਈ ਸਬੰਧ ਨਹੀਂ ਹੈ ਪਰ ਜ਼ਾਹਰ ਤੌਰ ’ਤੇ ਇਕ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਦੇ ਫੇਫੜਿਆਂ ਨੂੰ ਪਹਿਲਾਂ ਤੋਂ ਹੀ ਸਾਹ ਸਬੰਧੀ ਬੀਮਾਰੀਆਂ ਦਾ ਖ਼ਤਰਾ ਹੁੰਦਾ ਹੈ, ਅਜਿਹੇ ਵਿਚ ਕੋਵਿਡ-19 ਇਨ੍ਹਾਂ ਲੋਕਾਂ ਲਈ ਵਧੇਰੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਡਾ. ਕੌਸ਼ਲ ਮੁਤਾਬਕ ਸਾਡੇ ਵਲੋਂ ਸੰਦੇਸ਼ ਹੈ ਕਿ ਉਨ੍ਹਾਂ ਨੂੰ ਨਿਚਸ਼ਿਤ ਹੀ ਇਸ ਆਦਤ ਨੂੰ ਛੱਡ ਦੇਣਾ ਚਾਹੀਦਾ ਹੈ।