ਬੀਜੇਪੀ ''ਚ ਜਾਣ ਦੀਆਂ ਅਫਵਾਹਾਂ ਗਲਤ, ਮੈਂ ਟੀ.ਐੱਮ.ਸੀ. ਦੇ ਨਾਲ : ਸ਼ਤਾਬਦੀ ਰਾਏ

Saturday, Jan 16, 2021 - 01:58 AM (IST)

ਬੀਜੇਪੀ ''ਚ ਜਾਣ ਦੀਆਂ ਅਫਵਾਹਾਂ ਗਲਤ, ਮੈਂ ਟੀ.ਐੱਮ.ਸੀ. ਦੇ ਨਾਲ : ਸ਼ਤਾਬਦੀ ਰਾਏ

ਕੋਲਕਾਤਾ : ਟੀ.ਐੱਮ.ਸੀ. ਸੰਸਦ ਮੈਂਬਰ ਸ਼ਤਾਬਦੀ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਟੀ.ਐੱਮ.ਸੀ. ਛੱਡਣ ਅਤੇ ਬੀਜੇਪੀ ਜਾਣ ਦੀਆਂ ਅਫਵਾਹਾਂ ਬਿਲਕੁੱਲ ਗਲਤ ਹਨ। ਉਹ ਟੀ.ਐੱਮ.ਸੀ. ਵਿੱਚ ਹੀ ਹਨ ਅਤੇ ਇਸ ਪਾਰਟੀ ਵਿੱਚ ਰਹਿਣਗੀ। ਸ਼ਤਾਬਦੀ ਰਾਏ ਦਾ ਬਿਆਨ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ।

ਅਭਿਸ਼ੇਕ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਸ਼ਤਾਬਦੀ ਦਾ ਬਿਆਨ
ਪੱਛਮੀ ਬੰਗਾਲ ਦੇ ਬੀਰਭੂਮ ਤੋਂ ਸੰਸਦ ਮੈਂਭਰ ਸ਼ਤਾਬਦੀ ਰਾਏ ਨੇ ਅਭੀਸ਼ੇਕ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਆਪਣੀ ਸਮੱਸਿਆ ਨਾਲ ਪਾਰਟੀ ਤੋਂ ਜਾਣੂ ਕਰਾ ਦਿੱਤਾ ਹੈ। ਫਿਲਹਾਲ ਮੇਰੀ ਜੋ ਸਮੱਸਿਆ ਹੈ, ਉਸ ਨੂੰ ਪਾਰਟੀ ਸੁਲਝਾ ਲਵੇਗੀ। ਉਨ੍ਹਾਂ ਨੇ ਦਿੱਲੀ ਜਾ ਕੇ ਬੀਜੇਪੀ ਨੇਤਾਵਾਂ ਨਾਲ ਮਿਲਣ ਦੀਆਂ ਅਟਕਲਾਂ 'ਤੇ ਕਿਹਾ ਕਿ ਉਨ੍ਹਾਂ ਦਾ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ।

ਮਮਤਾ ਬੈਨਰਜੀ ਜੋ ਕਹਿਣਗੀ, ਉਹ ਕਰਾਂਗੀ: ਸ਼ਤਾਬਦੀ 
ਟੀ.ਐੱਮ.ਸੀ. ਸੰਸਦ ਮੈਂਬਰ ਸ਼ਤਾਬਦੀ ਰਾਏ ਨੇ ਕਿਹਾ ਕਿ ਮਮਤਾ ਬੈਨਰਜੀ ਜਿੱਥੇ ਮੈਨੂੰ ਬੁਲਾਉਣਗੀ, ਮੈਂ ਉਥੇ ਹੀ ਜਾਵਾਂਗੀ। ਹਾਂ, ਕੁੱਝ ਸਮੱਸਿਆਵਾਂ ਸਨ। ਉਹ ਦੂਰ ਕਰ ਲਏ ਜਾਣਗੇ। ਪਾਰਟੀ ਵਿੱਚ ਸਾਰੇ ਇੱਕਜੁਟ ਹਨ। ਮੈਂ ਟੀ.ਐੱਮ.ਸੀ. ਨਾਲ ਹੀ ਹਾਂ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਵੀ ਪਾਰਟੀ ਨਾਲ ਪਿਆਰ ਹੈ, ਉਹ ਪਾਰਟੀ ਦੇ ਨਾਲ ਹੀ ਰਹੇਗਾ।

ਫੇਸਬੁੱਕ ਪੋਸਟ ਦੇ ਜ਼ਰੀਏ ਜਤਾਈ ਸੀ ਨਾਰਾਜ਼ਗੀ
ਸ਼ਤਾਬਦੀ ਰਾਏ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸੰਸਦੀ ਖੇਤਰ ਵਿੱਚ ਚੱਲ ਰਹੇ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਉਨ੍ਹਾਂ ਨੂੰ ਨਹੀਂ ਦੱਸਿਆ ਜਾ ਰਿਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਮਾਨਸਿਕ ਠੇਸ ਪਹੁੰਚੀ ਹੈ। ਬੀਰਭੂਮ ਤੋਂ ਤਿੰਨ ਵਾਰ ਦੀ ਸੰਸਦ ਮੈਂਬਰ ਰਾਏ ਨੇ ਕਿਹਾ ਕਿ ਜੇਕਰ ਉਹ ਕੋਈ ‘‘ਫੈਸਲਾ’’ ਕਰਦੀ ਹਨ ਤਾਂ ਸ਼ਨੀਵਾਰ ਦੁਪਹਿਰ 2 ਵਜੇ ਲੋਕਾਂ ਨੂੰ ਉਸ ਬਾਰੇ ਦੱਸਣਗੀ। ਉਨ੍ਹਾਂ ਦੀ ਇਸ ਪੋਸਟ ਨਾਲ ਟੀ.ਐੱਮ.ਸੀ. ਵਿੱਚ ਭਾਜੜ ਮੱਚ ਗਈ। ਪਾਰਟੀ ਸੂਤਰਾਂ ਅਨੁਸਾਰ ਰਾਏ ਦੇ ਬੀਰਭੂਮ ਜ਼ਿਲ੍ਹਾ ਟੀ.ਐੱਮ.ਸੀ. ਪ੍ਰਮੁੱਖ ਅਨੁਵਰਤ ਮੰਡਲ ਨਾਲ ਮੱਤਭੇਦ ਹਨ। ਰਾਏ ਨੇ ਆਪਣੇ ਫੈਂਸ ਕਲੱਬ ਪੇਜ 'ਤੇ ਫੇਸਬੁੱਕ ਪੋਸਟ ਵਿੱਚ ਲਿਖਿਆ, ਇਸ ਸੰਸਦੀ ਖੇਤਰ ਨਾਲ ਮੇਰਾ ਨਜ਼ਦੀਕੀ ਸੰਬੰਧ ਹੈ ਪਰ ਹਾਲ ਵਿੱਚ ਕਈ ਲੋਕ ਮੇਰੇ ਤੋਂ ਪੁੱਛ ਚੁੱਕੇ ਹਨ ਕਿ ਮੈਂ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਤੋਂ ਗਾਇਬ ਕਿਉਂ ਹਾਂ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਚਾਹੁੰਦੀ ਹਾਂ ਪਰ ਮੈਨੂੰ ਮੇਰੇ ਸੰਸਦੀ ਖੇਤਰ ਵਿੱਚ ਆਯੋਜਿਤ ਪਾਰਟੀ ਪ੍ਰੋਗਰਾਮਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਤਾਂ ਮੈਂ ਕਿਵੇਂ ਸ਼ਾਮਲ ਹੋ ਸਕਦੀ ਹਾਂ। ਇਸ ਦੇ ਚੱਲਦੇ ਮੈਨੂੰ ਮਾਨਸਿਕ ਠੇਸ ਪਹੁੰਚੀ ਹੈ। ਸ਼ਤਾਬਦੀ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਆਪਣੇ ਪਰਿਵਾਰ ਤੋਂ ਜ਼ਿਆਦਾ ਸਮਾਂ ਆਪਣੇ ਸੰਸਦੀ ਖੇਤਰ ਦੇ ਲੋਕਾਂ ਨਾਲ ਗੁਜ਼ਾਰਿਆ ਹੈ ਅਤੇ ਇਸ ਨਾਲ ਉਨ੍ਹਾਂ ਦੇ ਦੁਸ਼ਮਣ ਵੀ ਇਨਕਾਰ ਨਹੀਂ ਕਰ ਸਕਦੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News