ਮੰਦਰ 'ਚ ਖਚਾਖਚ ਭੀੜ, ਕੁਝ ਹੀ ਮਿੰਟਾਂ 'ਚ ਵਿਛ ਗਈਆਂ ਲਾਸ਼ਾਂ
Thursday, Jan 09, 2025 - 12:09 PM (IST)
ਤਿਰੂਪਤੀ- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ 'ਚ ਬੁੱਧਵਾਰ ਰਾਤ ਨੂੰ ਭਾਜੜ ਮਚ ਗਈ। ਦਰਅਸਲ ਤਿਰੁਮਾਲਾ ਪਹਾੜੀਆਂ 'ਤੇ ਸਥਿਤ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ 'ਚ ਵੈਕੁੰਠ ਦੁਆਰ ਦਰਸ਼ਨਾਂ ਲਈ ਟਿਕਟਾਂ ਇਕੱਠੀਆਂ ਕਰਨ ਦੌਰਾਨ ਭਾਜੜ ਮਚ ਗਈ। ਇਸ ਭਾਜੜ ਵਿਚ 'ਚ ਘੱਟੋ-ਘੱਟ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖਮੀ ਹੋ ਗਏ। ਸੈਂਕੜੇ ਸ਼ਰਧਾਲੂ ਵੈਕੁੰਠ ਦੁਆਰ ਦਰਸ਼ਨ ਲਈ ਟਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਰਧਾਲੂ ਵੈਕੁੰਠ ਦੁਆਰ ਦਰਸ਼ਨਾਂ ਲਈ ਟਿਕਟ ਲੈਣ ਲਈ ਧੱਕਾ-ਮੁੱਕੀ ਕਰ ਰਹੇ ਸਨ। ਭਗਵਾਨ ਦੇ ਦਰਸ਼ਨਾਂ ਲਈ ਕਾਹਲੇ ਲੋਕ ਆਪਣੀ ਜਾਨ ਗੁਆ ਬੈਠੇ।
ਇਹ ਵੀ ਪੜ੍ਹੋ- ISRO ਦਾ ਵੱਡਾ ਕਦਮ, ਹੁਣ ਪੁਲਾੜ 'ਚ ਵੀ ਉਗਣਗੀਆਂ ਫ਼ਸਲਾਂ
ਕਿਵੇਂ ਮਚੀ ਭਾਜੜ?
ਦਰਅਸਲ ਤਿਰੂਪਤੀ ਮੰਦਰ 'ਚ 10 ਜਨਵਰੀ ਤੋਂ ਵੈਕੁੰਠ ਦੁਆਰ ਦਰਸ਼ਨਮ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਦੇਸ਼ ਭਰ ਤੋਂ ਸੈਂਕੜੇ ਸ਼ਰਧਾਲੂ ਇੱਥੇ ਪੁੱਜੇ ਹਨ। ਤਿਰੂਪਤੀ ਮੰਦਰ ਦੇ ਵਿਸ਼ੇਸ਼ ਵੈਕੁੰਠ ਗੇਟ 'ਤੇ ਦਰਸ਼ਨਾਂ ਲਈ ਟੋਕਨ ਸਿਸਟਮ ਹੈ। ਟੋਕਨ ਲੈ ਕੇ ਹੀ ਕੋਈ ਵਿਅਕਤੀ ਦਰਸ਼ਨਾਂ ਲਈ ਅੰਦਰ ਜਾ ਸਕਦਾ ਹੈ। ਵੈਕੁੰਠ ਦੁਆਰ ਦਰਸ਼ਨਮ ਲਈ ਮੰਦਰ ਦੇ ਕੰਪਲੈਕਸ ਵਿਚ ਕੁੱਲ ਅੱਠ ਸਥਾਨਾਂ 'ਤੇ ਟੋਕਨ ਵੰਡੇ ਜਾ ਰਹੇ ਹਨ। ਟੋਕਨ ਲੈਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸ਼ਰਧਾਲੂ ਦਰਸ਼ਨਾਂ ਲਈ ਟੋਕਨ ਲੈਣ ਲਈ ਕਾਫੀ ਜੱਦੋ-ਜਹਿਦ ਕਰ ਰਹੇ ਸਨ। ਗੇਟ ਖੁੱਲ੍ਹਦੇ ਹੀ ਸ਼ਰਧਾਲੂ ਬੇਸਬਰੇ ਹੋ ਗਏ। ਹਰ ਕੋਈ ਪਹਿਲਾਂ ਟੋਕਨ ਲੈਣ ਲਈ ਅੱਗੇ ਵਧ ਰਿਹਾ ਸੀ, ਜਿਸ ਕਾਰਨ ਸਥਿਤੀ ਵਿਗੜ ਗਈ। ਅਚਾਨਕ ਭਾਜੜ ਮਚ ਗਈ ਅਤੇ ਕੁਝ ਹੀ ਮਿੰਟਾਂ ਵਿਚ ਲਾਸ਼ਾਂ ਵਿਛ ਗਈਆਂ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਭਾਜੜ 'ਚ 6 ਲੋਕਾਂ ਦੀ ਮੌਤ
ਇਸ ਭਾਜੜ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਕ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਲਾਸ਼ ਔਰਤ ਦੀ ਹੈ। 10 ਜਨਵਰੀ ਤੋਂ ਸ਼ੁਰੂ ਹੋ ਰਹੇ 10 ਰੋਜ਼ਾ ਵੈਕੁੰਠ ਦੁਆਰ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਸੈਂਕੜੇ ਸ਼ਰਧਾਲੂ ਇੱਥੇ ਪੁੱਜੇ ਹਨ। ਦੱਸਿਆ ਜਾ ਰਿਹਾ ਹੈ ਕਿ ਟੋਕਨ ਲੈਣ ਲਈ 4 ਹਜ਼ਾਰ ਲੋਕ ਆਏ ਸਨ। ਵੈਕੁੰਠ ਦੁਆਰ ਦਰਸ਼ਨਮ ਪ੍ਰੋਗਰਾਮ 19-20 ਜਨਵਰੀ ਤੱਕ ਚੱਲੇਗਾ।
ਇਹ ਵੀ ਪੜ੍ਹੋ- ਮਰੀ ਹੋਈ ਗਾਂ ਨੂੰ ਬਚਾਉਣ ਦੇ ਚੱਕਰ 'ਚ ਗਈ 4 ਲੋਕਾਂ ਦੀ ਜਾਨ, ਕਾਰ ਦੇ ਉੱਡੇ ਪਰਖੱਚੇ
ਧੱਕਾ-ਮੁੱਕੀ ਕਰਦੇ ਦੇਖੇ ਗਏ ਲੋਕ
ਇਸ ਘਟਨਾ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ 'ਚ ਪੁਲਸ ਵਾਲੇ ਭੀੜ ਨੂੰ ਕੰਟਰੋਲ ਕਰਦੇ ਹੋਏ ਸਖਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਇਸ ਤਣਾਅ ਵਾਲੇ ਮਾਹੌਲ 'ਚ ਲੋਕ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ ਵੀ ਨਜ਼ਰ ਆਏ। ਕਿਉਂਕਿ ਵੈਕੁੰਠ ਦੁਆਰ ਦੇ ਦਰਸ਼ਨ 10 ਜਨਵਰੀ ਤੋਂ ਹੋਣੇ ਸਨ। ਇਸ ਲਈ 9 ਜਨਵਰੀ ਤੋਂ ਟੋਕਨ ਵੰਡੇ ਜਾਣੇ ਸਨ। ਇਸ ਲਈ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਟੋਕਨਾਂ ਲਈ ਕਾਊਂਟਰ ਵੀਰਵਾਰ ਸਵੇਰੇ 9 ਜਨਵਰੀ ਨੂੰ ਖੁੱਲ੍ਹਣੇ ਸਨ ਪਰ ਇਸ ਤੋਂ ਪਹਿਲਾਂ ਹੀ ਬੁੱਧਵਾਰ ਰਾਤ ਨੂੰ ਭਾਜੜ ਗਈ।
ਇਹ ਵੀ ਪੜ੍ਹੋ- ਸਰਦੀਆਂ 'ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8