ਸ੍ਰੀ ਫ਼ਤਹਿਗੜ੍ਹ ਸਾਹਿਬ ਆ ਰਹੀਆਂ ਤਾਈ-ਭਤੀਜੀ ਨਾਲ ਰਾਹ ''ਚ ਵਾਪਰੀ ਹੋਣੀ, ਮਿੰਟਾਂ ''ਚ ਪੈ ਗਈਆਂ ਚੀਕਾਂ
Saturday, Dec 28, 2024 - 12:54 PM (IST)
ਫ਼ਤਹਿਗੜ੍ਹ ਸਾਹਿਬ (ਜਗਦੇਵ) : ਸ਼ਹੀਦੀ ਜੋੜ ਮੇਲ ਫ਼ਤਹਿਗੜ੍ਹ ਸਾਹਿਬ ਦੇ ਚੱਲ ਰਹੇ ਸ਼ਹੀਦੀ ਸਭਾ ਸਮਾਗਮਾਂ 'ਚ ਸ਼ਾਮਲ ਹੋਣ ਲਈ ਹਰਿਆਣਾ ਦੇ ਜੀਂਦ ਤੋਂ ਆ ਰਹੀ ਇਕ ਬੱਚੀ ਅਤੇ ਉਸ ਦੀ ਤਾਈ ਦੀ ਸਰਹਿੰਦ ਰੇਲਵੇ ਸਟੇਸ਼ਨ 'ਤੇ ਟ੍ਰੇਨ ਦੀ ਲਪੇਟ ਵਿਚ ਆ ਗਈਆਂ।ਇਸ ਭਿਆਨਕ ਹਾਦਸੇ ਵਿਚ ਬੱਚੀ ਦੀ ਮੌਤ ਹੋ ਗਈ ਜਦਕਿ ਉਸ ਦੀ ਤਾਈ ਉਸ ਨੂੰ ਬਚਾਉਂਦਿਆਂ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਪ੍ਰੀਤੀ ਕੌਰ ਵਜੋਈ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਬੰਦ 'ਚ ਖੱਜਲ-ਖੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ, ਪੂਰੀ ਡਿਟੇਲ 'ਚ ਪੜ੍ਹੋ ਕੀ-ਕੀ ਰਹੇਗਾ ਖੁੱਲ੍ਹਾ
ਦੱਸਿਆ ਜਾ ਰਿਹਾ ਹੈ ਕਿ ਬੱਚੀ ਪ੍ਰੀਤੀ ਕੌਰ ਅਚਾਨਕ ਰੇਲ ਗੱਡੀ ਦੀ ਲਪੇਟ ਵਿਚ ਆ ਗਈ ਅਤੇ ਉਸ ਦੀ ਤਾਈ ਰਜਨੀ ਕੌਰ ਉਸ ਨੂੰ ਬਚਾਉਂਦਿਆਂ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜੀ. ਆਰ. ਪੀ. ਥਾਣਾ ਸਰਹਿੰਦ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਚਲਾਨਾਂ ਦੀ ਲਿਆਂਦੀ ਹਨ੍ਹੇਰੀ, 2024 'ਚ ਕੱਟੇ 1.40 ਲੱਖ ਚਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e