ਖੋਦਾਈ ਦੌਰਾਨ ਮਿਲਿਆ 500 ਸਾਲ ਪੁਰਾਣਾ ਸ਼ਿਵ ਮੰਦਰ, ਵੇਖਣ ਵਾਲਿਆਂ ਦੀ ਲੱਗੀ ਭੀੜ

Monday, Jan 06, 2025 - 01:51 PM (IST)

ਖੋਦਾਈ ਦੌਰਾਨ ਮਿਲਿਆ 500 ਸਾਲ ਪੁਰਾਣਾ ਸ਼ਿਵ ਮੰਦਰ, ਵੇਖਣ ਵਾਲਿਆਂ ਦੀ ਲੱਗੀ ਭੀੜ

ਬਿਹਾਰ- ਖੋਦਾਈ ਦੌਰਾਨ ਇਕ ਸ਼ਿਵ ਮੰਦਰ ਮਿਲਿਆ ਹੈ। ਇਹ ਖੂਬਸੂਰਤ ਸ਼ਿਵ ਮੰਦਰ ਜ਼ਮੀਨ ਹੇਠਾਂ ਸੀ, ਜੋ ਕਿ ਸਾਲਾਂ ਤੋਂ ਕੂੜੇ ਦੇ ਢੇਰ ਨਾਲ ਢਕਿਆ ਹੋਇਆ ਸੀ। ਜ਼ਮੀਨ ਕਿਸੇ ਮੱਠ ਦੇ ਨਾਂ 'ਤੇ ਛੱਡੀ ਗਈ ਸੀ। ਮੰਦਰ ਬਾਰੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ 15ਵੀਂ ਸ਼ਤਾਬਦੀ ਦਾ ਹੋ ਸਕਦਾ ਹੈ, ਜੋ ਕਿ ਲੱਗਭਗ 500 ਸਾਲ ਪੁਰਾਣਾ ਮੰਦਰ ਹੈ। ਇਹ ਮੰਦਰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਮਿਲਿਆ ਹੈ।

ਇਹ ਵੀ ਪੜ੍ਹੋ- ਚੀਨ 'ਚ ਫੈਲੇ ਵਾਇਰਸ ਦੀ ਭਾਰਤ 'ਚ ਦਸਤਕ, ਸਾਹਮਣੇ ਆਇਆ ਪਹਿਲਾ ਕੇਸ

ਮੰਦਰ 'ਚ ਮਿਲੇ ਸ਼ਿਵਲਿੰਗ ਅਤੇ ਦੋ ਪੈਰਾਂ ਦੇ ਨਿਸ਼ਾਨ 

ਮੰਦਰ ਵਿਚ ਸ਼ਿਵਲਿੰਗ ਅਤੇ ਦੋ ਪੈਰਾਂ ਦੇ ਨਿਸ਼ਾਨ ਪਾਏ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਥਾਨਕ ਲੋਕਾਂ ਨੇ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਇਸ ਥਾਂ ਦੀ ਖੋਦਾਈ ਕੀਤੀ ਅਤੇ ਸਾਫ਼-ਸਫਾਈ ਕਰਨ ਮਗਰੋਂ ਇੱਥੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਇਹ ਮੰਦਰ ਆਲਮਗੰਜ ਥਾਣਾ ਖੇਤਰ ਦੇ ਨਾਰਾਇਣ ਬਾਬੂ ਦੀ ਗਲੀ ਨੇੜੇ ਖੋਦਾਈ ਦੌਰਾਨ ਮਿਲਿਆ। ਦਰਅਸਲ ਉੱਥੇ ਜ਼ਮੀਨ ਅਚਾਨਕ ਧੱਸਣ ਲੱਗੀ। ਲੋਕਾਂ ਨੇ ਜਦੋਂ ਸਫਾਈ ਕੀਤੀ ਤਾਂ ਉਨ੍ਹਾਂ ਨੂੰ ਮੰਦਰ ਦਾ ਉੱਪਰੀ ਹਿੱਸਾ ਵਿਖਾਈ ਦਿੱਤਾ। ਜ਼ਮੀਨ ਦੀ ਹੋਰ ਖੋਦਾਈ ਕਰਨ 'ਤੇ ਕਰੀਬ 5 ਫੁੱਟ ਉੱਚਾ ਮੰਦਰ ਨਿਕਲਿਆ। ਇਸ ਮੰਦਰ ਅੰਦਰ ਕਾਲੇ ਪੱਥਰ ਦਾ ਇਕ ਚਮਕਦਾਰ ਸ਼ਿਵਲਿੰਗ ਸਥਾਪਤ ਸੀ। ਮੰਦਰ ਦੇ ਸਤੰਭਾਂ 'ਤੇ ਸੁੰਦਰ ਨੱਕਾਸ਼ੀ ਵੀ ਕੀਤੀ ਹੋਈ ਹੈ।

ਇਹ ਵੀ ਪੜ੍ਹੋ-  ਭਾਰਤ 'ਚ HMPV ਵਾਇਰਸ ਤੋਂ 2 ਬੱਚੇ ਸੰਕਰਮਿਤ, ਕੇਂਦਰੀ ਸਿਹਤ ਮੰਤਰਾਲਾ ਦੀ ਵੱਡੀ ਅਪਡੇਟ

ਚਮਤਕਾਰ ਕਾਲੇ ਪੱਥਰ ਦਾ ਬਣਿਆ ਹੈ ਸ਼ਿਵਲਿੰਗ

ਮੰਦਰ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਮੰਦਰ ਕਿਸੇ ਖ਼ਾਸ ਧਾਤੂ ਨਾਲ ਬਣਿਆ ਹੋਇਆ ਹੈ। ਇਸ ਤੋਂ ਲਗਾਤਾਰ ਪਾਣੀ ਰਿਸ ਰਿਹਾ ਹੈ। ਪਾਣੀ ਨੂੰ ਕਿੰਨਾ ਵੀ ਕੱਪੜੇ ਨਾਲ ਸਾਫ਼ ਕਰੋ ਪਰ ਉਹ ਰਿਸਦਾ ਹੀ ਰਹਿੰਦਾ ਹੈ। ਕਾਲੇ ਪੱਥਰ ਦਾ ਮੰਦਰ ਹੈ। ਜਿਵੇਂ ਹੀ ਲੋਕਾਂ ਨੇ ਮੰਦਰ ਨੂੰ ਵੇਖਿਆ ਤਾਂ ਉਹ ਭੋਲੇਨਾਥ ਦੇ ਜੈਕਾਰੇ ਲਾਉਣ ਲੱਗੇ। ਸਥਾਨਕ ਲੋਕਾਂ ਨੇ ਵੱਧ-ਚੜ੍ਹ ਕੇ ਮਿੱਟੀ ਕੱਢਣ ਦਾ ਕੰਮ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਮੰਦਰ ਕਿੰਨਾ ਸਾਲ ਪੁਰਾਣਾ ਹੋਵੇਗਾ, ਇਹ ਸਾਨੂੰ ਨਹੀਂ ਪਤਾ ਪਰ ਇਸ ਦੀ ਬਨਾਵਟ ਦੱਸ ਰਹੀ ਹੈ ਕਿ ਇਹ ਪ੍ਰਾਚੀਨ ਸ਼ਿਵ ਮੰਦਰ ਹੈ। ਇੱਥੇ ਪਹਿਲਾ ਕੂੜਾ ਸੁੱਟਿਆ ਜਾਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News