ਮਣੀਪੁਰ ''ਚ ਮੁੜ ਭੜਕੀ ਹਿੰਸਾ, DC ਦਫ਼ਤਰ ''ਤੇ ਭੀੜ ਵਲੋਂ ਹਮਲਾ, SP ਗੰਭੀਰ ਜ਼ਖ਼ਮੀ

Saturday, Jan 04, 2025 - 11:52 AM (IST)

ਮਣੀਪੁਰ ''ਚ ਮੁੜ ਭੜਕੀ ਹਿੰਸਾ, DC ਦਫ਼ਤਰ ''ਤੇ ਭੀੜ ਵਲੋਂ ਹਮਲਾ, SP ਗੰਭੀਰ ਜ਼ਖ਼ਮੀ

ਨੈਸ਼ਨਲ ਡੈਸਕ : ਮਣੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਮਣੀਪੁਰ ਦੇ ਸਾਈਬੋਲ ਪਿੰਡ ਤੋਂ ਕੇਂਦਰੀ ਬਲਾਂ ਨੂੰ ਕਥਿਤ ਤੌਰ 'ਤੇ ਨਾ ਹਟਾਉਣ 'ਤੇ ਸ਼ੁੱਕਰਵਾਰ ਸ਼ਾਮ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਦੇ ਦਫ਼ਤਰ 'ਤੇ ਭੀੜ ਵਲੋਂ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਇਸ ਹਮਲੇ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਸਾਈਬੋਲ ਪਿੰਡ ਇੰਫਾਲ ਪੂਰਬੀ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਹੈ। ਇਸ ਹਮਲੇ 'ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕੰਗਪੋਕਪੀ ਦੇ ਐੱਸਪੀ ਵੀ ਇਸ ਹਮਲੇ ਵਿਚ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਦੱਸ ਦੇਈਏ ਕਿ ਸੂਬਾ 3 ਮਈ 2023 ਤੋਂ ਲਗਾਤਾਰ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ। ਸੈਬੋਲ ਪਿੰਡ 'ਚ 31 ਦਸੰਬਰ ਨੂੰ ਸੁਰੱਖਿਆ ਬਲਾਂ ਵਲੋਂ ਔਰਤਾਂ 'ਤੇ ਕੀਤੇ ਗਏ ਕਥਿਤ ਲਾਠੀਚਾਰਜ ਦੇ ਵਿਰੋਧ 'ਚ ਕੁੱਕੀ ਸੰਗਠਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਪਿੰਡ ਵਿੱਚ ਕੇਂਦਰੀ ਬਲਾਂ, ਖ਼ਾਸ ਤੌਰ 'ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੀ ਲਗਾਤਾਰ ਤਾਇਨਾਤੀ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਦਫ਼ਤਰ 'ਤੇ ਪਥਰਾਅ ਅਤੇ ਹੋਰ ਵਸਤੂਆਂ ਸੁੱਟੀਆਂ। ਪੁਲਸ ਸੁਪਰਡੈਂਟ ਦਫ਼ਤਰ ਦੀ ਚਾਰਦੀਵਾਰੀ ਵਿੱਚ ਰੱਖੇ ਜ਼ਿਲ੍ਹਾ ਪੁਲਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ

ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਪਿੰਡ ਵਿੱਚ ਕੇਂਦਰੀ ਬਲਾਂ, ਖ਼ਾਸ ਤੌਰ 'ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੀ ਲਗਾਤਾਰ ਤਾਇਨਾਤੀ 'ਤੇ ਆਪਣਾ ਗੁੱਸਾ ਜ਼ਾਹਰ ਕਰਨ ਲਈ ਦਫ਼ਤਰ 'ਤੇ ਪਥਰਾਅ ਅਤੇ ਹੋਰ ਵਸਤੂਆਂ ਸੁੱਟੀਆਂ। ਪੁਲਸ ਸੁਪਰਡੈਂਟ ਦਫ਼ਤਰ ਦੀ ਚਾਰਦੀਵਾਰੀ ਵਿੱਚ ਰੱਖੇ, ਜ਼ਿਲ੍ਹਾ ਪੁਲਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਸੀਐੱਮ ਬੀਰੇਨ ਸਿੰਘ ਨੇ ਕਿਹਾ ਸੀ ਕਿ ਇਹ ਪੂਰਾ ਸਾਲ ਬਹੁਤ ਮੰਦਭਾਗਾ ਰਿਹਾ ਹੈ। ਮੈਂ ਮੁਆਫੀ ਚਾਹੁੰਦਾ ਹਾਂ ਅਤੇ ਪਿਛਲੀ 3 ਮਈ ਤੋਂ ਅੱਜ ਤੱਕ ਸੂਬੇ ਦੇ ਲੋਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਬਹੁਤ ਸਾਰੇ ਲੋਕ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ।

ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News