ਮਾਂ-ਪਿਓ ਦੀ ਲਾਪਰਵਾਹੀ ਬੱਚੇ 'ਤੇ ਪਈ ਭਾਰੀ, ਝੂਲਾ ਝੂਟਦਿਆਂ ਮਿੰਟਾਂ 'ਚ ਵਾਪਰ ਗਿਆ ਭਾਣਾ
Tuesday, Dec 31, 2024 - 06:47 PM (IST)
ਨੈਸ਼ਨਲ ਡੈਸਕ : ਵਡੋਦਰਾ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਰਾਤ ਵਡੋਦਰਾ ਦੇ ਨਵਾਪੁਰਾ ਇਲਾਕੇ ਵਿੱਚ ਵਾਪਰੀ। ਉਕਤ ਸਥਾਨ 'ਤੇ ਰਹਿਣ ਵਾਲਾ ਰਚਿਤ ਨਾਂ ਦਾ ਬੱਚਾ ਆਪਣੇ ਘਰ 'ਚ ਝੂਲੇ 'ਤੇ ਸਟੰਟ ਕਰ ਰਿਹਾ ਸੀ ਕਿ ਉਸ ਦੀ ਨੇਕਟਾਈ ਝੂਲੇ 'ਚ ਫਸ ਗਈ। ਟਾਈ ਫਸ ਜਾਣ ਕਾਰਨ ਉਸ ਦਾ ਗਲਾ ਘੁੱਟ ਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ - ਸਰਪੰਚ ਸਾਹਿਬ ਦੀ ਬੋਲੈਰੋ 'ਚ ਫੱਸ ਗਈ ਬਾਈਕ, ਦੂਰ ਤੱਕ ਲੈ ਗਿਆ ਘੜੀਸ (Video Viral)
ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਸ ਬੱਚੇ ਦੀ ਮਾਂ ਕਿਸੇ ਸਮਾਗਮ ਲਈ ਗੁਆਂਢੀਆਂ ਦੇ ਘਰ ਗਈ ਹੋਈ ਸੀ। ਉਸ ਦੇ ਪਿਤਾ ਦੂਜੇ ਕਮਰੇ 'ਚ ਬੈਠੇ ਹੋਏ ਸਨ। ਨਵਾਪੁਰਾ ਥਾਣੇ ਦੇ ਪੁਲਸ ਇੰਸਪੈਕਟਰ ਐੱਮ.ਐੱਮ. ਅੰਸਾਰੀ ਨੇ ਦੱਸਿਆ ਕਿ ਉਕਤ ਬੱਚਾ ਝੂਲੇ 'ਤੇ ਸਟੰਟ ਕਰਨ ਦਾ ਆਦਿ ਸੀ, ਜਿਸ ਬਾਰੇ ਉਸ ਦੇ ਪਰਿਵਾਰ ਨੇ ਸਾਨੂੰ ਦੱਸਿਆ। ਹਾਲਾਂਕਿ ਉਸ ਨੇ ਨੇਕਟਾਈ ਪਾਈ ਗੋਈ ਸੀ, ਜੋ ਸਟੰਟ ਕਰਦੇ ਸਮੇਂ ਉਸ ਦੇ ਝੂਲੇ ਵਿਚ ਫੱਸ ਗਈ।
ਇਹ ਵੀ ਪੜ੍ਹੋ - Airport 'ਤੇ Landing ਸਮੇਂ ਜਹਾਜ਼ ਬਲਾਸਟ, ਹੁਣ ਤੱਕ 62 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਓ ਵੀਡੀਓ
ਇਸ ਘਟਨਾ ਬਾਰੇ ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਅਤੇ ਤੁਰੰਤ ਉਸਨੂੰ ਹੇਠਾਂ ਖਿੱਚ ਲਿਆ। ਮਾਪੇ ਉਸ ਨੂੰ ਮੰਜਲਪੁਰ ਦੇ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੰਸਾਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਉਸਦੇ ਮਾਪਿਆਂ ਨੂੰ ਸੌਂਪਣ ਤੋਂ ਪਹਿਲਾਂ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਚੇ ਦੇ ਮਾਤਾ-ਪਿਤਾ ਨੇ ਇਸ ਘਟਨਾ ਨੂੰ ਲੈ ਕੇ ਆਪਣੀ ਲਾਪਰਵਾਹੀ 'ਤੇ ਅਫਸੋਸ ਜਤਾਇਆ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੱਚਾ ਘਰ ਵਿੱਚ ਖੇਡ ਰਿਹਾ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਿਆਨ ਦੇਣਾ ਚਾਹੀਦਾ ਸੀ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਦਿਖਾਈ ਦੇਵੇਗਾ ਸ਼ਾਨਦਾਰ ਨਜ਼ਾਰਾ, ਅਸਮਾਨ 'ਚ ਹੋਵੇਗੀ ਤਾਰਿਆਂ ਦੀ ਬਰਸਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8