48 ਘੰਟਿਆਂ ''ਚ ਹੀ ਸਾਫ ਹੋ ਗਈ ਆਬੋ-ਹਵਾ! ਗ੍ਰੇਪ-3 ਤਹਿਤ ਲਾਈ ਗਈਆਂ ਪਾਬੰਦੀਆਂ ਖਤਮ
Sunday, Jan 05, 2025 - 07:53 PM (IST)
ਵੈੱਬ ਡੈਸਕ : ਦਿੱਲੀ-ਐੱਨਸੀਆਰ ਤੋਂ ਗ੍ਰੇਪ-3 ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਗ੍ਰੇਪ-3 ਨੂੰ ਦਿੱਲੀ-ਐੱਨਸੀਆਰ 'ਚ ਦੋ ਦਿਨ ਪਹਿਲਾਂ ਹੀ ਲਾਗੂ ਕੀਤਾ ਗਿਆ ਸੀ। ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ, ਦਿੱਲੀ-ਐੱਨਸੀਆਰ ਤੋਂ GRAP-3 (ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ) ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਹੁਣ ਗਰੁੱਪ 2 ਅਤੇ 1 ਦੀਆਂ ਪਾਬੰਦੀਆਂ ਲਾਗੂ ਰਹਿਣਗੀਆਂ।
ਇਹ ਵੀ ਪੜ੍ਹੋ : 100 ਦੇ ਨੋਟ ਦੇ ਨਿਲਾਮੀ 'ਚ ਮਿਲੇ 56 ਲੱਖ! ਆਖਿਰ ਕੀ ਸੀ ਇਸ 'ਚ ਅਜਿਹਾ
ਗਰੁੱਪ ਤਿੰਨ ਤਹਿਤ ਇਨ੍ਹਾਂ ਕੰਮਾਂ ’ਤੇ ਸੀ ਪਾਬੰਦੀ
- ਪੂਰੇ ਐੱਨਸੀਆਰ 'ਚ ਧੂੜ ਪੈਦਾ ਕਰਨ ਅਤੇ ਹਵਾ ਪ੍ਰਦੂਸ਼ਣ ਫੈਲਾਉਣ ਵਾਲੀਆਂ C&D ਗਤੀਵਿਧੀਆਂ 'ਤੇ ਸਖ਼ਤ ਪਾਬੰਦੀ ਸੀ।
- ਬੋਰਿੰਗ ਅਤੇ ਡ੍ਰਿਲਿੰਗ ਕਾਰਜਾਂ ਸਮੇਤ ਖੁਦਾਈ ਅਤੇ ਭਰਾਈ ਲਈ ਮਿੱਟੀ ਦੇ ਕੰਮ ਉੱਤੇ ਪਾਬੰਦੀ।
-ਪਾਈਲਿੰਗ ਦਾ ਕੰਮ, ਸਾਰੇ ਢਾਹੁਣ ਦੇ ਕੰਮ।
-ਓਪਨ ਟੈਂਚ ਸਿਸਟਮ ਰਾਹੀਂ ਸੀਵਰ ਲਾਈਨਾਂ, ਪਾਣੀ ਦੀਆਂ ਲਾਈਨਾਂ, ਡਰੇਨੇਜ ਅਤੇ ਇਲੈਕਟ੍ਰਿਕ ਕੇਬਲ ਆਦਿ ਵਿਛਾਉਣਾ।
-ਇੱਟ/ਚਣਾਈ ਦਾ ਕੰਮ।
- ਮੁੱਖ ਵੈਲਡਿੰਗ ਅਤੇ ਗੈਸ ਕਟਰ ਦੇ ਕੰਮ, ਹਾਲਾਂਕਿ, MEP (ਮਕੈਨੀਕਲ, ਇਲੈਕਟ੍ਰੀਕਲ ਅਤੇ ਪਲੰਬਿੰਗ) ਕੰਮਾਂ ਲਈ ਛੋਟੀਆਂ ਵੈਲਡਿੰਗ ਗਤੀਵਿਧੀਆਂ ਦੀ ਆਗਿਆ ਹੋਵੇਗੀ।
-ਸੜਕ ਨਿਰਮਾਣ ਗਤੀਵਿਧੀਆਂ ਅਤੇ ਮੁੱਖ ਮੁਰੰਮਤ।
- ਪ੍ਰਾਜੈਕਟ ਸਾਈਟਾਂ ਦੇ ਅੰਦਰ ਅਤੇ ਬਾਹਰ ਕਿਤੇ ਵੀ ਸੀਮਿੰਟ, ਫਲਾਈ-ਐਸ਼, ਇੱਟ, ਰੇਤ, ਪੱਥਰ ਆਦਿ ਵਰਗੇ ਧੂੜ ਪੈਦਾ ਕਰਨ ਵਾਲੀਆਂ ਸਮੱਗਰੀਆਂ ਦਾ ਟ੍ਰਾਂਸਫਰ, ਲੋਡਿੰਗ/ਅਨਲੋਡਿੰਗ।
- ਕੱਚੀਆਂ ਸੜਕਾਂ 'ਤੇ ਉਸਾਰੀ ਸਮੱਗਰੀ ਲੈ ਕੇ ਜਾਣ ਵਾਲੇ ਵਾਹਨਾਂ ਦੀ ਆਵਾਜਾਈ।
- ਢਾਹੁਣ ਵਾਲੇ ਰਹਿੰਦ-ਖੂੰਹਦ ਦੀ ਕੋਈ ਵੀ ਆਵਾਜਾਈ।
ਇਹ ਵੀ ਪੜ੍ਹੋ : ਜਦੋਂ ਸਪੀਚ ਦੌਰਾਨ PM ਮੋਦੀ ਦਾ Teleprompter ਹੋ ਗਿਆ ਬੰਦ, ਵੀਡੀਓ ਆਈ ਸਾਹਮਣੇ...
CAQM ਨੇ ਗਰੁੱਪ 3 ਦੇ ਲੋਕਾਂ ਨੂੰ ਦਿੱਤੀ ਇਹ ਸਲਾਹ
- ਘੱਟ ਦੂਰੀ ਲਈ ਸੈਰ ਕਰੋ ਜਾਂ ਸਾਈਕਲ ਦੀ ਵਰਤੋਂ ਕਰੋ।
- ਜਦੋਂ ਵੀ ਸੰਭਵ ਹੋਵੇ ਕਾਰ ਪੂਲਿੰਗ ਦਾ ਸਹਾਰਾ ਲਓ।
- ਜਨਤਕ ਆਵਾਜਾਈ ਦੀ ਵਰਤੋਂ ਕਰੋ।
- ਦਫ਼ਤਰ ਤੋਂ ਇਜਾਜ਼ਤ ਲੈ ਕੇ ਘਰੋਂ ਕੰਮ ਕਰੋ।
- ਉਸਾਰੀ ਦੇ ਕੰਮ ਅਤੇ ਹੋਰ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਰੋਕੋ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e