ਘਰ 'ਚ ਰਹਿੰਦੇ ਬੰਦੇ ਨੇ ਹੀ ਸਕੀਆਂ ਭੈਣਾਂ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਦੀ ਕਰਤੂਤ ਮਗਰੋਂ ਡਰੰਮ 'ਚ ਸੁੱਟ'ਤੀਆਂ ਲਾਸ਼ਾ

Thursday, Dec 26, 2024 - 08:49 PM (IST)

ਘਰ 'ਚ ਰਹਿੰਦੇ ਬੰਦੇ ਨੇ ਹੀ ਸਕੀਆਂ ਭੈਣਾਂ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਦੀ ਕਰਤੂਤ ਮਗਰੋਂ ਡਰੰਮ 'ਚ ਸੁੱਟ'ਤੀਆਂ ਲਾਸ਼ਾ

ਪੁਣੇ, (ਅਨਸ)- ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਨਾਲ ਲੱਗਦੇ ਪੁਣੇ ਤੋਂ ਅਗਵਾ, ਜਬਰ-ਜ਼ਨਾਹ ਦੀ ਕੋਸ਼ਿਸ਼ ਅਤੇ ਕਤਲ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਰਿਵਾਰ ਦੀਆਂ 2 ਮਾਸੂਮ ਭੈਣਾਂ ਦੀਆਂ ਲਾਸ਼ਾਂ ਘਰ ਦੇ ਕੋਲ ਇਕ ਇਮਾਰਤ ਵਿਚ ਰੱਖੇ ਇਕ ਡਰੰਮ ਵਿਚੋਂ ਮਿਲੀਆਂ ਹਨ। ਦੋਵੇਂ ਧੀਆਂ ਦੀਆਂ ਲਾਸ਼ਾਂ ਦੇਖ ਕੇ ਪਰਿਵਾਰ ’ਚ ਮਾਤਮ ਛਾ ਗਿਆ।

ਮੌਕੇ ’ਤੇ ਮੌਜੂਦ ਪੁਲਸ ਨੇ ਦੋਵੇਂ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਸੂਨ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਭੈਣਾਂ ਦਾ ਕਤਲ ਇਕ ਸ਼ੈੱਫ ਨੇ ਕੀਤਾ ਹੈ, ਜੋ ਉਨ੍ਹਾਂ ਦੇ ਘਰ ਦੇ ਉੱਪਰ ਹੀ ਰਹਿੰਦਾ ਹੈ।

ਇਹ ਵੀ ਪੜ੍ਹੋ- ਪਤਨੀ ਨਾਲ ਹੋਇਆ ਝਗੜਾ, ਪਤੀ ਨੇ ਵੱਢ ਲਿਆ ਆਪਣਾ ਪ੍ਰਾਈਵੇਟ ਪਾਰਟ

ਇਹ ਮਾਮਲਾ ਪੁਣੇ ਦੇ ਰਾਜਗੁਰੂ ਨਗਰ ਸ਼ਹਿਰ ਦੇ ਨੇੜੇ ਦਾ ਹੈ। ਇਥੇ ਕੱਲ੍ਹ ਦੁਪਹਿਰ ਘਰ ਦੇ ਨੇੜੇ ਖੇਡਦੇ ਸਮੇਂ ਅਚਾਨਕ ਹੀ 8 ਅਤੇ 9 ਸਾਲ ਦੀਆਂ ਦੋ ਸਕੀਆਂ ਭੈਣਾਂ ਲਾਪਤਾ ਹੋ ਗਈਆਂ। ਪਰਿਵਾਰ ਦੇ ਲੋਕਾਂ ਨੇ ਦੋਹਾਂ ਦੀ ਭਾਲ ਕੀਤੀ। ਭਾਲ ਕਰਦੇ ਹੋਏ ਪਰਿਵਾਰ ਨੂੰ ਰਾਤ ਨੂੰ ਘਰ ਦੇ ਨੇੜਿਓਂ ਇਕ ਇਮਾਰਤ ਵਿਚ ਰੱਖੇ ਡਰੰਮ ’ਚੋਂ ਦੋਵੇਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਦੋਵੇਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਸੂਨ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਸ਼ੈੱਫ ਪਹਿਲਾਂ ਦੋਹਾਂ ਭੈਣਾਂ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ। ਇੱਥੇ ਉਸ ਨੇ ਇਕ ਭੈਣ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵਿਰੋਧ ਕੀਤਾ ਅਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ। ਫੜੇ ਜਾਣ ਦੇ ਡਰੋਂ ਸ਼ੈੱਫ ਨੇ ਉਸ ਦਾ ਕਤਲ ਕਰ ਦਿੱਤਾ। ਫਿਰ ਡਰੇ ਹੋਏ ਸ਼ੈੱਫ ਨੇ ਦੂਜੀ ਬੱਚੀ ਨੂੰ ਵੀ ਜਾਨੋਂ ਮਾਰ ਦਿੱਤਾ ਅਤੇ ਲਾਸ਼ਾਂ ਨੂੰ ਘਰ ਨੇੜੇ ਇਕ ਇਮਾਰਤ ਦੇ ਕੋਲ ਪਏ ਇਕ ਡਰੰਮ ’ਚ ਰੱਖ ਆਇਆ।

ਇਹ ਵੀ ਪੜ੍ਹੋ- ਸਰਕਾਰ ਪੜ੍ਹੇਗੀ ਤੁਹਾਡੇ ਸਾਰੇ ਮੈਸੇਜ! WhatsApp ਤੇ ਫੋਨ ਕਾਲਾਂ ਵੀ ਹੋਣਗੀਆਂ ਰਿਕਾਰਡ


author

Rakesh

Content Editor

Related News