ਦਾਗੀ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਕਦੋਂ ਤੱਕ ਬਚਾਉਂਦੇ ਰਹਿਣਗੇ: ਪ੍ਰਿਯੰਕਾ

08/23/2022 6:08:51 PM

ਨਵੀਂ ਦਿੱਲੀ– ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ‘ਟੇਨੀ’ ਵਲੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਯੰਕਾ ਨੇ ਸਵਾਲ ਕੀਤਾ  ਕਿ ਉਹ ਦਾਗੀ ਮੰਤਰੀਆਂ ਨੂੰ ਕਦੋਂ ਤੱਕ ਬਚਾਉਂਦੇ ਰਹਿਣਗੇ?

ਪ੍ਰਿਯੰਕਾ ਨੇ ਟਵੀਟ ਕੀਤਾ, ‘‘ਸੱਤਾ ਦੀ ਰੱਖਿਆ ਦੇ ਨਸ਼ੇ ਦਾ ਅਸਰ ਵੇਖੋ: ਗ੍ਰਹਿ ਰਾਜ ਮੰਤਰੀ ਇਕ ਤੋਂ ਬਾਅਦ ਇਕ ਕਿਸਾਨਾਂ ਨੂੰ ਅਪਮਾਨਤ ਕਰਨ ਵਾਲੇ ਬਿਆਨ ਦੇ ਰਹੇ ਹਨ। ਲਖੀਮਪੁਰ ਕਿਸਾਨ ਕਤਲੇਆਮ ਤੋਂ ਪਹਿਲਾਂ ਵੀ ਇਨ੍ਹਾਂ ਨੇ ਕਿਸਾਨਾਂ ਨੂੰ ਧਮਕਾਇਆ ਸੀ। ਪ੍ਰਧਾਨ ਮੰਤਰੀ ਜੀ, ਦਾਗੀ ਮੰਤਰੀਆਂ ਨੂੰ ਕਦੋਂ ਤੱਕ ਬਚਾਉਂਦੇ ਰਹੋਗੇ? ਕਦੋਂ ਤੱਕ ਇਨ੍ਹਾਂ ਦੇ ਮਾੜੇ ਵਤੀਰੇ ਨੂੰ ਹੱਲਾ-ਸ਼ੇਰੀ ਦਿੰਦੇ ਰਹੋਗੇ?’’

PunjabKesari

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਆਪਣੇ ਪੁੱਤਰ ਦੀ ਸ਼ਮੂਲੀਅਤ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ‘ਟੇਨੀ’ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੂੰ ‘ਦੋ ਕੌੜੀ ਦਾ’ ਦੱਸਦੇ ਹੋਏ ਨਜ਼ਰ ਆ ਰਹੇ ਹਨ। 


Tanu

Content Editor

Related News