ਚੀਨੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦੇ ਵਿਰੋਧ ’ਚ ਦੂਤਘਰ ਦੇ ਬਾਹਰ ਤਿੱਬਤੀਆਂ ਵਲੋਂ ਵਿਖਾਵਾ

Thursday, Mar 02, 2023 - 01:04 PM (IST)

ਨਵੀਂ ਦਿੱਲੀ, (ਅਨਸ)- ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਦੀ ਭਾਰਤ ਯਾਤਰਾ ਦੇ ਵਿਰੋਧ ਵਿਚ ਬੁੱਧਵਾਰ ਨੂੰ ਦਿੱਲੀ ਵਿਚ ਤਿੱਬਤੀਆਂ ਨੇ ਚੀਨੀ ਦੂਤਘਰ ਦੇ ਬਾਹਰ ਵਿਖਾਵਾ ਕੀਤਾ। ਚੀਨੀ ਵਿਦੇਸ਼ ਮੰਤਰੀ ਵੀਰਵਾਰ (2 ਮਾਰਚ) ਨੂੰ ਰਾਸ਼ਟਰੀ ਰਾਜਧਾਨੀ ਵਿਚ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿਗ ਵਿਚ ਭਾਗ ਲੈਣਗੇ। ਦਿੱਲੀ ਪੁਲਸ ਨੇ ਦੂਤਘਰ ਦੇ ਬਾਹਰ ਵਿਖਾਵਾ ਕਰ ਰਹੇ ਕਈ ਵਿਖਾਵਾਕਾਰੀਆਂ ਨੂੰ ਰਿਹਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਇਕ ਬੱਸ ਵਿਚ ਨੇੜਲੇ ਪੁਲਸ ਸਟੇਸ਼ਨ ਲੈ ਗਈ।

ਚੀਨ ਦੇ ਵਿਦੇਸ਼ ਮੰਤਰੀ ਦੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਜੀ-20 ਮੀਟਿੰਗ ’ਚ ਸ਼ਾਮਲ ਹੋਣ ਤੋਂ ਇਲਾਵਾ ਨਿੱਜੀ ਮੁਲਾਕਾਤ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੇ ਸਰਹੱਦੀ ਮੁੱਦਿਆਂ ’ਤੇ ਚਰਚਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਡਿਪਲੋਮੈਟਿਕ ਅਤੇ ਫੌਜੀ ਪੱਧਰਾਂ ’ਤੇ ਗੱਲਬਾਤ ਦੇ ਨਤੀਜਿਆਂ ਸਮੀਖਿਆ ਕਰਨ ਦੀ ਸੰਭਾਵਨਾ ਹੈ।


Rakesh

Content Editor

Related News