ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਤਿੰਨ ਸਾਲ ਬਾਅਦ ਵੀ ਸੱਤਾ ਸਮਰੱਥਕ ਲਹਿਰ ਜਾਰੀ- ਜਾਵਡੇਕਰ

05/16/2017 4:31:32 PM

ਨਵੀਂ ਦਿੱਲੀ— ਮੋਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਨੂੰ ਬੇਕਾਰ ਅਤੇ ਨਿਰਥੱਕ ਦੱਸੇ ਜਾਣ ਦੇ ਕਾਂਗਰਸ ਦੇ ਦੋਸ਼ਾਂ ''ਤੇ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਾਬਕਾ ਯੂ.ਪੀ.ਏ. ਸਰਕਾਰ ਦੌਰਾਨ ਬਾਹਰ ਤੋਂ ਆਦੇਸ਼ ਲੈਣਾ ਪੈਂਦਾ ਸੀ ਪਰ ਅੱਜ ਮੋਦੀ ਸਰਕਾ ਦੀ ਪਿੰਡ, ਗਰੀਬ, ਕਿਸਾਨ, ਔਰਤਾਂ, ਨੌਜਵਾਨਾਂ ਦੇ ਕਲਿਆਣ ਸੱਤਾ ਸਮਰੱਥਕ ਲਹਿਰ ਚੱਲ ਰਹੀ ਹੈ। ਜਾਵਡੇਕਰ ਨੇ ਕਿਹਾ ਕਿ ਦੇਸ਼ ਨੇ ਦੇਖਿਆ ਸੀ ਕਿ ਤਿੰਨ ਸਾਲ ਪਹਿਲਾਂ ਦੇਸ਼ ''ਚ ਅਜਿਹੀ ਸਰਕਾਰ ਸੀ, ਜਿਸ ਨੂੰ ਬਾਹਰੋਂ ਆਦੇਸ਼ ਲੈ ਕੇ ਕੰਮ ਕਰਦਾ ਪੈਂਦਾ ਸੀ। ਸਾਬਕਾ ਯੂ.ਪੀ.ਏ. ਸਰਕਾਰ ਅਤੇ ਮਨਮੋਹਨ ਸਿੰਘ ''ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,''''ਪਹਿਲਾਂ ਅਸੀਂ ਦੇਖਿਆ ਸੀ ਕਿ ਉਦੋਂ ਦੇ ਪ੍ਰਧਾਨ ਮੰਤਰੀ ਅਹੁਦੇ ''ਤੇ ਤਾਂ ਸਨ ਪਰ ਅਧਿਕਾਰ ਸੰਪੰਨ ਨਹੀਂ ਸਨ। ਪਹਿਲਾਂ ਅਜਿਹੀ ਸਰਕਾਰ ਸੀ, ਜਿਨ੍ਹਾਂ ਨੂੰ ਬਾਹਰੋਂ ਆਦੇਸ਼ ਲੈਣਾ ਪੈਂਦਾ ਸੀ।''''
ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹੁਦੇ ''ਤੇ ਵੀ ਹਨ ਅਤੇ ਅਧਿਕਾਰ ਸੰਪੰਨ ਵੀ ਹਨ। ਮਨੁੱਖੀ ਵਸੀਲੇ ਵਿਕਾਸ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਦੇ ਆਦੇਸ਼ ਨੂੰ ਕੂੜੇ ''ਚ ਪਾ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਤਿੰਨ ਸਾਲ ''ਚ ਸੱਤਾ ਵਿਰੋਧੀ ਲਹਿਰ ਸ਼ੁਰੂ ਹੋ ਜਾਇਆ ਕਰਦੀ ਹੈ ਪਰ ਅੱਜ ਮੋਦੀ ਸਰਕਾਰ ਦੇ ਤਿੰਨ ਸਾਲ ''ਚ ਸੱਤਾ ਸਮਰੱਥਕ ਲਹਿਰ ਚੱਲ ਰਹੀ ਹੈ। ਜਾਵਡੇਕਰ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਪਿੰਡ, ਗਰੀਬ, ਕਿਸਾਨ, ਔਰਤਾਂ, ਨੌਜਵਾਨਾਂ ਦੇ ਕਲਿਆਣ ਨਾਲ ਜੁੜੀਆਂ ਨੀਤੀਆਂ ਕਾਰਨ ਹੈ।


Disha

News Editor

Related News