ਕਸ਼ਮੀਰ ਮੁਕਾਬਲਿਆਂ 'ਚ SI ਦੇ ਕਾਤਲ ਸਮੇਤ ਤਿੰਨ ਅੱਤਵਾਦੀ ਢੇਰ

Tuesday, Jun 21, 2022 - 11:26 AM (IST)

ਕਸ਼ਮੀਰ ਮੁਕਾਬਲਿਆਂ 'ਚ SI ਦੇ ਕਾਤਲ ਸਮੇਤ ਤਿੰਨ ਅੱਤਵਾਦੀ ਢੇਰ

ਸ਼੍ਰੀਨਗਰ (ਵਾਰਤਾ)- ਕਸ਼ਮੀਰ ਘਾਟੀ 'ਚ ਮੰਗਲਵਾਰ ਨੂੰ 2 ਵੱਖ-ਵੱਖ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਸੁਰੱਖਿਆ ਫ਼ੋਰਸਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ, ਜਿਨ੍ਹਾਂ 'ਚ ਸਬ ਇੰਸਪੈਕਟਰ (ਐੱਸ.ਆਈ.) ਫਾਰੂਕ ਮੀਰ ਦਾ ਕਾਤਲ ਵੀ ਸ਼ਾਮਲ ਹੈ। ਸੰਬੰਧਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ  ਕਿ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤੁਜਨ ਇਲਾਕੇ 'ਚ ਹੋਏ ਮੁਕਾਬਲੇ 'ਚ ਅੱਤਵਾਦੀ ਸੰਗਠਨ ਜੇਸ਼-ਏ-ਮੁਹੰਮਦ ਦੇ 2 ਅੱਤਵਾਦੀ ਮਾਰੇ ਗਏ ਹਨ, ਜਿਨ੍ਹਾਂ 'ਚ ਨਜ਼ੀਰ ਨਾਮ ਦਾ ਅੱਤਵਾਦੀ ਵੀ ਸ਼ਾਮਲ ਹੈ, ਜਿਸ ਨੂੰ ਸਬ ਇੰਸਪੈਕਟਰ (ਐੱਸ.ਆਈ.) ਫਾਰੂਕ ਮੀਰ ਦਾ ਕਤਲ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਅਵੰਤੀਪੋਰਾ ਤੋਂ 18 ਜੂਨ ਨੂੰ ਪੁਲਸ ਸਬ ਇੰਸਪੈਕਟਰ (ਐੱਸ.ਆਈ.) ਫਾਰੂਕ ਮੀਰ ਦੀ ਲਾਸ਼ ਬਰਾਮਦ ਹੋਈ ਸੀ। ਜੰਮੂ ਕਸ਼ਮੀਰ ਪੁਲਸ ਦੇ ਸਬ ਇੰਸਪੈਕਟਰ ਮੀਰ ਦੀ ਲਾਸ਼ ਝੋਨੇ ਦੇ ਖੇਤ 'ਚ ਪਈ ਮਿਲੀ। 

ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਟਵੀਟ ਕੀਤਾ,''ਸਬ-ਇੰਸਪੈਕਟਰ ਫਾਰੂਕ ਮੀਰ ਦਾ ਕਾਤਲ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਮਾਜਿਦ ਨਜ਼ੀਰ ਪੁਲਵਾਮਾ ਮੁਕਾਬਲੇ 'ਚ ਮਾਰਿਆ ਗਿਆ ਹੈ।'' ਇਸ ਤੋਂ ਇਲਾਵਾ, ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਤੁਲੀਬਲ ਸੋਪੋਰ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ ਹੈ।'' ਇਸ ਤੋਂ ਇਲਾਵਾ, ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੋਪੋਰ ਕਸਬੇ ਦੇ ਤੁਲੀਬਲ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਗਈ। ਸੁਰੱਖਿਆ ਫ਼ੋਰਸਾਂ ਦੀ ਜਵਾਬੀ ਕਾਰਵਾਈ ਦੌਰਾਨ ਇਹ ਮੁਕਾਬਲਾ ਹੋਇਆ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ,''ਜਦੋਂ ਸੁਰੱਖਿਆ ਫ਼ੋਰਸਾਂ ਦੀਆਂ ਸਾਂਝੀਆਂ ਟੀਮਾਂ ਨੇ ਸ਼ੱਕੀ ਥਾਂਵਾਂ ਨੂੰ ਘੇਰ ਲਿਆ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫ਼ੋਰਸਾਂ ਦੀ ਜਵਾਬੀ ਕਾਰਵਾਈ 'ਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ।” ਪੁਲਸ ਨੇ ਟਵੀਟ ਕੀਤਾ,“ਇਕ ਅੱਤਵਾਦੀ ਮਾਰਿਆ ਗਿਆ ਹੈ। ਸੁਰੱਖਿਆ ਫ਼ੋਰਸਾਂ ਦੀ ਕਾਰਵਾਈ ਜਾਰੀ ਹੈ। ਅੱਗੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।''


author

DIsha

Content Editor

Related News