ਕਾਲਾ ਐਤਵਾਰ! ਕਾਰ ਹਾਦਸੇ ''ਚ 3 ਨਾਬਾਲਗ ਮੁੰਡਿਆਂ ਦੀ ਮੌਤ

Monday, Mar 09, 2020 - 01:21 PM (IST)

ਕਾਲਾ ਐਤਵਾਰ! ਕਾਰ ਹਾਦਸੇ ''ਚ 3 ਨਾਬਾਲਗ ਮੁੰਡਿਆਂ ਦੀ ਮੌਤ

ਪਣਜੀ (ਭਾਸ਼ਾ)— ਦੱਖਣੀ ਗੋਆ ਜ਼ਿਲੇ 'ਚ ਐਤਵਾਰ ਦੀ ਸ਼ਾਮ ਨੂੰ ਇਕ ਕਾਰ ਸੜਕ 'ਤੇ ਫਿਸਲ ਕੇ ਨਾਲੇ 'ਚ ਡਿੱਗ ਜਾਣ ਕਾਰਨ ਉਸ 'ਚ ਸਵਾਰ 3 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ। ਪੁਲਸ ਇੰਸਪੈਕਟਰ ਸਾਗਰ ਏਕੋਸਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਦੀ ਸ਼ਾਮ ਕਰੀਬ 4.30 ਵਜੇ ਇਹ ਹਾਦਸਾ ਵਰਨਾ ਪਿੰਡ 'ਚ ਵਾਪਰਿਆ, ਜੋ ਇੱਥੋਂ ਕਰੀਬ 25 ਕਿਲੋਮੀਟ ਦੂਰ ਹੈ। ਹਾਦਸੇ 'ਚ 2 ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੂੰ ਗੰਭੀਰ ਜ਼ਖਮੀ ਹਾਲਤ 'ਚ ਮਾਰਗਾਓਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਹਾਦਸੇ 'ਚ ਮਾਰੇ ਗਏ ਤਿੰਨੋਂ ਮੁੰਡਿਆਂ ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ ਦੀ ਪਛਾਣ— ਜੋਸ਼ੁਆ ਬੈਰੋਟੋ (15), ਰੋਵਨ ਸੇਕੀਰਾ (14) ਅਤੇ ਏਥਨ ਫਰਨਾਂਡੀਸ (15) ਦੇ ਰੂਪ 'ਚ ਹੋਈ ਹੈ।

ਪੁਲਸ ਨੇ ਕਿਹਾ ਕਿ ਕਾਰ ਦੀ ਰਫਤਾਰ ਬਹੁਤ ਤੇਜ਼ ਸੀ। ਕਾਰ ਡਰਾਈਵ ਕਰਨ ਵਾਲੇ ਤੋਂ ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਕਾਰ ਸਵਾਰ ਸਾਰੇ 3 ਮੁੰਡੇ ਕਾਰ 'ਚੋਂ ਡਿੱਗ ਪਏ। ਹਾਦਸੇ 'ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਇਕ ਸੁੰਨਸਾਨ ਇਲਾਕੇ ਵਿਚ ਹੋਇਆ ਹੈ ਅਤੇ ਇਸ ਦਾ ਕੋਈ ਚਸ਼ਮਦੀਦ ਨਹੀਂ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਤੋਂ ਬਾਅਦ ਲਾਸ਼ਾਂ ਨੂੰ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ।


author

Tanu

Content Editor

Related News