ਲਾਕਡਾਊਨ ਦੀ ਵਜ੍ਹਾ ਨਾਲ ਨਹੀਂ ਮਿਲੀ ਸ਼ਰਾਬ, ਪੇਂਟ ਅਤੇ ਵਾਰਨਿਸ਼ ਪੀਣ ਨਾਲ 3 ਲੋਕਾਂ ਦੀ ਮੌਤ

04/06/2020 7:11:54 PM

ਚੇਨਈ (ਏਜੰਸੀਆਂ)- ਲਾਕਡਾਊਨ ਦੇ 21 ਦਿਨ ਸ਼ਰਾਬ ਪੀਣ ਵਾਲੇ ਲੋਕਾਂ ਲਈ ਬੇਹੱਦ ਮੁਸ਼ਕਿਲ ਹੋ ਗਏ ਹਨ। ਤਾਮਿਲਨਾਡੂ ’ਚ ਸ਼ਰਾਬ ਲਈ ਬੇਚੈਨ ਅਜਿਹੇ ਹੀ 3 ਲੋਕਾਂ ਦੀ ਜਾਨ ਚਲੀ ਗਈ ਹੈ। ਸ਼ਰਾਬ ਨਹੀਂ ਮਿਲੀ ਤਾਂ ਤਿੰਨਾਂ ਨੇ ਵਾਰਨਿਸ਼ ਮਿਲਿਆ ਹੋਇਆ ਪੇਂਟ ਪੀ ਲਿਆ ਸੀ। ਘਟਨਾ ਤਾਮਿਲਨਾਡੂ ਦੇ ਸ਼ੇਨਗਾਲਪਟੂ ਦੀ ਹੈ। ਐਤਵਾਰ ਨੂੰ ਸ਼ਿਵ ਸ਼ੰਕਰ, ਪਰਦੀਪ ਅਤੇ ਸ਼ਿਵਾ ਰਮਨ ਨੂੰ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ। ਿਤੰਨੋਂ ਉਲਟੀਆ ਕਰ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਚੁੱਕੀ ਸੀ। ਡਾਕਟਰਾਂ ਨੇ ਉਨ੍ਹਾਂ ਦਾ ਇਲਾਜ਼ ਸ਼ੁਰੂ ਕੀਤਾ ਪਰ ਉਹ ਇਕ ਤੋਂ ਬਾਅਦ ਇਕ ਦਮ ਤੋੜ ਗਏ।
ਪੁਲਸ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕੀ ਸ਼ਰਾਬ ਦੇ ਆਦੀ ਸੀ। ਲਾਕਡਾਊਨ ਕਾਰਣ ਉਨ੍ਹਾਂ ਨੂੰ ਕਈ ਦਿਨਾਂ ਤੋਂ ਸ਼ਰਾਬ ਨਹੀਂ ਮਿਲ ਰਹੀ ਸੀ। ਬੇਚੈਨੀ 'ਚ ਉਨ੍ਹਾਂ ਨੇ ਵਾਰਨਿਸ਼ ਨਾਲ ਮਿਲਾਕੇ ਪੇਂਟ ਹੀ ਪੀ ਲਿਆ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 25 ਮਾਰਚ ਤੋਂ 21 ਦਿਨਾਂ ਦਾ ਲਾਕਡਾਊਨ ਹੈ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਸਾਰਿਆਂ 'ਤੇ ਰੋਕ ਹੈ। ਤਾਮਿਲਨਾਡੂ ਸਰਕਾਰ ਨੇ ਪਿਛਲੇ ਹਫਤੇ 14 ਅਪ੍ਰੈਲ ਤਕ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਬੰਦ ਰੱਖਣ ਦਾ ਫੈਸਲਾ ਕੀਤਾ।


Inder Prajapati

Content Editor

Related News