ਮੋਗਾ ਜ਼ਿਲ੍ਹੇ 'ਚ ਵਾਪਰਿਆ ਭਿਆਨਕ ਹਾਦਸਾ, ਪਿਕਅੱਪ ਤੇ ਆਟੋ ਦੀ ਜ਼ਬਰਦਸਤ ਟੱਕਰ 'ਚ 3 ਲੋਕਾਂ ਦੀ ਮੌਤ

Wednesday, Apr 10, 2024 - 07:25 PM (IST)

ਮੋਗਾ ਜ਼ਿਲ੍ਹੇ 'ਚ ਵਾਪਰਿਆ ਭਿਆਨਕ ਹਾਦਸਾ, ਪਿਕਅੱਪ ਤੇ ਆਟੋ ਦੀ ਜ਼ਬਰਦਸਤ ਟੱਕਰ 'ਚ 3 ਲੋਕਾਂ ਦੀ ਮੌਤ

ਸਮਾਲਸਰ, (ਸੁਰਿੰਦਰ ਸੇਖਾ)- ਦੁਪਹਿਰ ਕਰੀਬ 2 ਵਜੇ ਦੇ ਕਰੀਬ ਮੋਗਾ ਕੋਟਕਪੂਰਾ ਰੋਡ 'ਤੇ ਸਥਿਤ ਕਸਬਾ ਸਮਾਲਸਰ (ਮੋਗਾ) ਦੇ ਮੁੱਖ ਬੱਸ ਸਟੈਂਡ 'ਤੇ ਬੇਕਾਬੂ ਹੋਈ ਇੱਕ ਮਹਿੰਦਰਾ ਪਿੱਕਅੱਪ ਵੱਲੋਂ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਦਰੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਗਾ ਤੋਂ ਕੋਟਕਪੂਰਾ ਜਾ ਰਹੀ ਮਹਿੰਦਰਾ ਪਿੱਕਅੱਪ ਗੱਡੀ ਨੇ ਪੰਜ ਵਿਅਕਤੀਆਂ ਨੂੰ ਦਰੜ ਦਿੱਤਾ ਜਿੰਨ੍ਹਾ ਵਿਚੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਅਤੇ ਬਾਕੀ ਦੋ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਗੁਰੂ ਗੋਬਿੰਦ ਮੈਡੀਕਲ  ਫਰੀਦਕੋਟ ਵਿਖੇ ਭੇਜ ਦਿੱਤਾ  ਗਿਆ।

ਜਾਣਕਾਰੀ ਮੁਤਾਬਕ, ਬੇਕਾਬੂ ਹੋਈ ਮਹਿੰਦਰਾ ਪਿੱਕਅੱਪ  ਪੀਬੀ- 31 ਪੀ-3608 ਜੋ ਕਿ ਮੋਗਾ ਤੋਂ ਕੋਟਕਪੂਰਾ ਸਾਈਡ ਜਾਂਦੇ ਓਵਰਟੇਕ ਕਰਦੇ ਸਮੇਂ ਓਵਰਸਪੀਡ ਹੋਣ ਕਰਕੇ ਬੇਕਾਬੂ ਹੋਈ ਨੇ ਸਾਹਮਣੇ ਜਾ ਰਹੇ ਸਾਈਕਲ ਸਵਾਰ ਚੇਤੰਨ ਸਿੰਘ ਚੰਨਾ (55), ਪੁੱਤਰ ਮੁਖਤਿਆਰ ਸਿੰਘ ਵਾਸੀ ਸਮਾਲਸਰ ਨੂੰ ਦਰੜਦੇ ਹੋਏ ਇੱਕ ਆਟੋ ਰਿਕਸ਼ਾ ਵਿਚ ਘਰ ਦਾ ਸੌਦਾ ਲੈ ਕੇ ਜਾ ਰਹੇ ਰਿਟਾਰਡ ਥਾਣੇਦਾਰ ਨਾਹਰ ਸਿੰਘ, ਉਸ ਦੀ ਪਤਨੀ ਜਸਪਾਲ ਕੌਰ ਅਤੇ ਆਟੋ ਚਾਲਕ ਸੁਰਜੀਤ ਸਿੰਘ ਪੁੱਤਰ ਹਜ਼ੂਰਾ ਸਿੰਘ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਸਪਾਲ ਕੌਰ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਸੀ। ਜਦ ਕਿ ਨਾਹਰ ਸਿੰਘ, ਸੁਰਜੀਤ ਸਿੰਘ, ਚੇਤੰਨ ਸਿੰਘ ਨੂੰ ਗੁਰੁ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਸੁਰਜੀਤ ਸਿੰਘ ਅਤੇ ਚੇਤੰਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਹੋਏ ਨਾਹਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਸਮਾਲਸਰ ਦੇ ਮੁੱਖ ਅਫਸਰ ਦਿਲਬਾਗ ਸਿੰਘ ਬਰਾੜ ਅਤੇ ਬਾਘਾ ਪੁਰਾਣਾ ਦੇ ਡੀ.ਐੱਸ.ਪੀ. ਦਲਬੀਰ ਸਿੰਘ ਵੱਲੋਂ ਬੇਕਾਬੂ ਹੋਈ ਮਹਿੰਦਰਾ ਪਿੱਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News