ਜਬਲਪੁਰ ''ਚ ਵਿਆਹੁਤਾ ਸਣੇ ਤਿੰਨ ਲੋਕਾਂ ਨੇ ਕੀਤੀ ਆਤਮਹੱਤਿਆ

10/07/2017 11:12:12 PM

ਜਬਲਪੁ, (ਯੂ. ਐੱਨ. ਆਈ.)- ਮੱਧਪ੍ਰਦੇਸ਼ ਦੇ ਜਬਲਪੁਰ ਜ਼ਿਲੇ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਅੱਜ ਇਕ ਵਿਆਹੁਤਾ ਸਮੇਤ ਤਿੰਨ ਲੋਕਾਂ ਨੇ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਮੁਤਾਬਕ ਗੋਰਾ ਬਾਜ਼ਾਰ ਥਾਣਾ ਖੇਤਰ ਨਿਵਾਸੀ ਰਾਣੀ ਕਾਛੀ (21) ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਦੂਸਰੀ ਘਟਨਾ ਰਾਂਝੀ ਥਾਣਾ ਖੇਤਰ ਦੇ ਸ਼ੋਭਾਪੁਰ ਰੇਲਵੇ ਫਾਟਕ ਦੇ ਕੋਲ ਅਣਪਛਾਤੇ ਵਿਅਕਤੀ ਦੀ ਟਰੇਨ ਤੋਂ ਕੱਟ ਕੇ ਮੌਤ ਹੋ ਗਈ। ਉਥੇ ਮੋਢਾਤਾਲ ਥਾਣਾ ਖੇਤਰ ਨਿਵਾਸੀ ਰਾਜੇਸ਼ ਪ੍ਰਧਾਨ (28) ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਫਿਲਹਾਲ ਤਿੰਨਾਂ ਮਾਮਲਿਆਂ ਵਿਚ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ। ਇਨ੍ਹਾਂ ਸਾਰਿਆਂ ਮਾਮਲਿਆਂ ਵਿਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ।


Related News