ਕਾਰ ਸ਼ੋਅਰੂਮ ਦੇ ਬਾਹਰ ਤਿੰਨ ਲੋਕਾਂ ਨੇ ਕੀਤੀ ਗੋਲੀਬਾਰੀ, ਮਾਲਕ ਤੋਂ ਮੰਗੇ 5 ਕਰੋੜ ਰੁਪਏ

Tuesday, Jun 25, 2024 - 01:05 AM (IST)

ਕਾਰ ਸ਼ੋਅਰੂਮ ਦੇ ਬਾਹਰ ਤਿੰਨ ਲੋਕਾਂ ਨੇ ਕੀਤੀ ਗੋਲੀਬਾਰੀ, ਮਾਲਕ ਤੋਂ ਮੰਗੇ 5 ਕਰੋੜ ਰੁਪਏ

ਚੰਡੀਗੜ੍ਹ — ਹਰਿਆਣਾ ਦੇ ਹਿਸਾਰ 'ਚ ਇਕ ਕਾਰ ਦੇ ਸ਼ੋਅਰੂਮ ਦੇ ਬਾਹਰ ਤਿੰਨ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਕੇ ਉਸ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਬਦਮਾਸ਼ ਦੁਪਹਿਰ ਸਮੇਂ ਹਿਸਾਰ ਸ਼ਹਿਰ 'ਚ ਕਾਰ ਦੇ ਸ਼ੋਅਰੂਮ 'ਚ ਦਾਖਲ ਹੋਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਲਕ ਤੋਂ 5 ਕਰੋੜ ਰੁਪਏ ਦੀ ਮੰਗ ਵਾਲੀ ਚਿੱਠੀ ਉੱਥੇ ਹੀ ਛੱਡ ਦਿੱਤੀ ਅਤੇ ਸ਼ੋਅਰੂਮ ਦੇ ਬਾਹਰ ਹਵਾ ਵਿੱਚ ਗੋਲੀਬਾਰੀ ਕੀਤੀ। 

ਇਹ ਵੀ ਪੜ੍ਹੋ- ਬੇਰਹਿਮ ਪਿਤਾ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਨਵਜੰਮੀਆਂ ਜੁੜਵਾਂ ਬੱਚੀਆਂ ਦਾ ਕੀਤਾ ਕਤਲ

ਹਿਸਾਰ ਦੇ ਪੁਲਸ ਇੰਸਪੈਕਟਰ ਰਿਸਾਲ ਸਿੰਘ ਨੇ ਦੱਸਿਆ, "ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸਿਰਸਾ ਤੋਂ ਕਾਂਗਰਸ ਦੀ ਸੰਸਦ ਕੁਮਾਰੀ ਸ਼ੈਲਜਾ ਨੇ ਇਸ ਘਟਨਾ ਨੂੰ ਲੈ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਿਆ ਹੈ।" ਉਨ੍ਹਾਂ ਕਿਹਾ, 'ਭਾਜਪਾ ਸਰਕਾਰ 'ਚ ਅਪਰਾਧੀ ਨਿਡਰ ਹਨ, ਜਨਤਾ ਅਸੁਰੱਖਿਅਤ ਹੈ। ਕੀ ਇਹ ਹਨ ਭਾਜਪਾ ਦੇ ਅੱਛੇ ਦਿਨ?'' ਉਨ੍ਹਾਂ ਕਿਹਾ, ''ਰਾਜ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦੀ ਕਾਨੂੰਨ ਵਿਵਸਥਾ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਅਜਿਹੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।''

ਇਹ ਵੀ ਪੜ੍ਹੋ- ਪਾਊਡਰ ਕੋਟਿੰਗ ਫੈਕਟਰੀ 'ਚ ਧਮਾਕਾ, ਬੁਆਇਲਰ ਫਟਣ ਕਾਰਨ ਮਾਲਕ ਸਣੇ ਦੋ ਲੋਕਾਂ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News