ਜੰਮੂ-ਕਸ਼ਮੀਰ 'ਚ ‘ਆਜ਼ਾਦ’ ਦੇ ਸਮਰਥਨ 'ਚ ਕਾਂਗਰਸ ਦੇ 3 ਹੋਰ ਨੇਤਾਵਾਂ ਨੇ ਦਿੱਤੇ ਅਸਤੀਫ਼ੇ

Monday, Aug 29, 2022 - 04:22 PM (IST)

ਕਠੂਆ/ਜੰਮੂ- ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ ਸਮੇਤ 3 ਹੋਰ ਕਾਂਗਰਸੀ ਆਗੂਆਂ ਨੇ ਸੋਮਵਾਰ ਨੂੰ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦੇ ਸਮਰਥਨ ਵਿਚ ਪਾਰਟੀ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ (73) ਨੇ ਸ਼ੁੱਕਰਵਾਰ ਨੂੰ ਕਾਂਗਰਸ ਨਾਲ ਆਪਣੇ 5 ਦਹਾਕਿਆਂ ਪੁਰਾਣੇ ਸਬੰਧਾਂ ਨੂੰ ਖਤਮ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ 'ਪੂਰੀ ਤਰ੍ਹਾਂ ਨਾਲ ਤਬਾਹ' ਹੋ ਚੁੱਕੀ ਹੈ ਅਤੇ ਇਸ ਦੀ ਲੀਡਰਸ਼ਿਪ ਅੰਦਰੂਨੀ ਚੋਣਾਂ ਦੇ ਨਾਂ 'ਤੇ 'ਧੋਖਾਧੜੀ' ਕਰ ਰਹੀ ਹੈ। ਆਜ਼ਾਦ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ। 

ਇਹ ਵੀ ਪੜ੍ਹੋਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਕਠੂਆ ਦੇ ਬਾਨੀ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਮਲਿਕ ਅਤੇ ਦੋ ਸਾਬਕਾ ਐੱਮ. ਐੱਲ. ਸੀ ਸੁਭਾਸ਼ ਗੁਪਤਾ ਅਤੇ ਸ਼ਾਮ ਲਾਲ ਭਗਤ ਨੇ ਪਾਰਟੀ ਹਾਈ ਕਮਾਂਡ ਨੂੰ ਆਪਣੇ ਅਸਤੀਫ਼ੇ ਭੇਜ ਦਿੱਤੇ ਹਨ। ਆਜ਼ਾਦ ਦੇ ਕਰੀਬੀ ਅਤੇ ਸਾਬਕਾ ਮੰਤਰੀ ਜੀ. ਐੱਮ. ਸਰੂਰੀ ਨੇ ਕਿਹਾ, “ਸਾਨੂੰ ਮਲਿਕ, ਗੁਪਤਾ ਅਤੇ ਭਗਤ ਤੋਂ (ਸਮਰਥਨ ਦੇ) ਪੱਤਰ ਮਿਲੇ ਹਨ।” 

ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ

ਇਕ ਸੂਤਰ ਨੇ ਦੱਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਮਨੋਹਰ ਲਾਲ ਸ਼ਰਮਾ ਅਤੇ ਘੜੂ ਰਾਮ ਅਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਨੇ ਵੀ ਦਿੱਲੀ ’ਚ ਆਜ਼ਾਦ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ- ਕਾਂਗਰਸ ਦੀ ਨੀਂਹ ਕਮਜ਼ੋਰ, ਪਾਰਟੀ ਕਦੇ ਵੀ ਟੁੱਟ ਸਕਦੀ ਹੈ : ਆਜ਼ਾਦ


Tanu

Content Editor

Related News