3 ਨਾਬਾਲਗ ਮੁੰਡਿਆਂ ਨੇ 9 ਸਾਲ ਦੀ ਬੱਚੀ ਨਾਲ ਕੀਤੀ ਛੇੜਛਾੜ, ਫਿਰ ਦਰਿਆ ''ਚ ਸੁੱਟਿਆ

Thursday, Jul 11, 2024 - 04:21 PM (IST)

ਨੰਦਯਾਲਾ- ਆਂਧਰਾ ਪ੍ਰਦੇਸ਼ ਦੇ ਨੰਦਯਾਲਾ ਜ਼ਿਲ੍ਹੇ ਵਿਚ ਤਿੰਨ ਨਾਬਾਲਗ ਮੁੰਡਿਆਂ ਨੇ 9 ਸਾਲਾ ਕੁੜੀ ਨਾਲ ਛੇੜਛਾੜ ਕੀਤੀ ਅਤੇ ਫਿਰ ਉਸ ਨੂੰ ਨਹਿਰ 'ਚ ਸੁੱਟ ਦਿੱਤਾ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੰਦਯਾਲਾ ਜ਼ਿਲ੍ਹੇ ਦੇ ਪੁਲਸ ਇੰਸਪੈਕਟਰ ਕੇ. ਰਘੂਵੀਰ ਰੈੱਡੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਬੱਚੀ ਪਾਰਕ ਵਿਚ ਖੇਡ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਮੁੰਡਿਆਂ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਫਿਰ ਉਸ ਨੂੰ ਦਰਿਆ ਵਿਚ ਸੁੱਟ ਦਿੱਤਾ। ਰੈੱਡੀ ਨੇ ਦੱਸਿਆ ਕਿ ਮੁੰਡਿਆਂ ਨੇ ਬੱਚੀ ਨਾਲ ਛੇੜਛਾੜ ਕੀਤੀ ਅਤੇ ਫਿਰ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ- ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ

ਇਹ ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਸਾਰੇ ਮੁੰਡੇ ਮਚੁਮਰੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਇਕ-ਦੂਜੇ ਨੂੰ ਜਾਣਦੇ ਹਨ। ਅਧਿਕਾਰੀ ਨੇ ਦੱਸਿਆ ਕਿ ਦੋ ਦੋਸ਼ੀਆਂ ਦੀ ਉਮਰ 15 ਸਾਲ ਹੈ, ਜਦਕਿ ਤੀਜੇ ਦੋਸ਼ੀ ਦੀ ਉਮਰ 12 ਸਾਲ ਹੈ। ਕੁੜੀ ਦੇ ਮਾਤਾ-ਪਿਤਾ ਨੇ ਥਾਣੇ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ ਹੈ। ਮੁੰਡਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ NDRF ਦੀ ਇਕ ਟੀਮ ਵੀਰਵਾਰ ਨੂੰ ਬੱਚੀ ਦੀ ਭਾਲ ਕਰਨ ਲਈ ਇੱਥੇ ਪਹੁੰਚੀ। ਰੈੱਡੀ ਨੇ ਕਿਹਾ ਕਿ ਜਦੋਂ ਤੱਕ ਕੁੜੀ ਦੀ ਲਾਸ਼ ਨਹੀਂ ਮਿਲ ਜਾਂਦੀ, ਉਦੋਂ ਤੱਕ ਇਹ ਪਤਾ ਨਹੀਂ ਲੱਗ ਸਕਦਾ ਕਿ ਉਸ ਨਾਲ ਰੇਪ ਦੀ ਘਟਨਾ ਹੋਈ ਸੀ ਜਾਂ ਨਹੀਂ।

ਇਹ ਵੀ ਪੜ੍ਹੋ- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ


Tanu

Content Editor

Related News