ਕੁੱਟਮਾਰ ਕਰਨ ਵਾਲੇ 9 ਜਣਿਆਂ ਖ਼ਿਲਾਫ਼ ਮਾਮਲਾ ਦਰਜ
Monday, Sep 14, 2026 - 03:23 PM (IST)
ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਕੁੱਟਮਾਰ ਕਰਨ ਵਾਲੇ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕੀਮਾ ਸਿੰਘ ਵਾਸੀ ਪਿੰਡ ਮਹਾਤਮ ਨਗਰ ਨੇ ਦੱਸਿਆ ਕਿ 17 ਅਗਸਤ ਨੂੰ ਉਹ ਕੰਮ ਤੋਂ ਜਦੋਂ ਵਾਪਸ ਘਰ ਆਇਆ ਤਾਂ ਮਲਕੀਤ ਸਿੰਘ, ਉਸਦੇ ਭਰਾ ਜਸਵੀਰ ਸਿੰਘ, ਰਾਜ ਸਿੰਘ ਅਤੇ ਉਸਦੇ ਭਰਾ ਸਿ਼ੰਦਰ ਸਿੰਘ ਵਾਸੀ ਪਿੰਡ ਮਹਾਤਮ ਨਗਰ ਨੇ ਉਸਦੇ ਘਰ ਅੰਦਰ ਆ ਕੇ ਕੁੱਟਮਾਰ ਅਤੇ ਸੱਟਾਂ ਮਾਰੀਆਂ। ਇਸ 'ਤੇ ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਸ ਤਰ੍ਹਾਂ ਹੀ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸਦੀ ਕੁੱਟਮਾਰ ਕਰਨ ਵਾਲੇ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕਬਾਲ ਸਿੰਘ ਵਾਸੀ ਫਾਜ਼ਿਲਕਾ ਨੇ ਦੱਸਿਆ ਕਿ ਉਹ ਫਾਈਨਾਂਸ ਕੰਪਨੀ 'ਚ ਕੰਮ ਕਰਦਾ ਹੈ ਅਤੇ ਉਹ ਸੰਜੇ ਕੁਮਾਰ ਦੇ ਘਰ ਕਿਸ਼਼ਤ ਲੈਣ ਗਿਆ ਸੀ। ਉਹ ਘਰ ਨਹੀਂ ਮਿਲਿਆ। ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਬਾਰੇਕਾ ਮੁਰਦਾਵਾਲਾ ਰੋਡ 'ਤੇ ਸੰਜੇ ਕੁਮਾਰ, ਤੀਨੂੰ ਅਤੇ ਅੰਕਿਤ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ। ਪੁਲਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
