ਮੁੰਡਿਆਂ ਨੇ PCR ਦੀ ਗੱਡੀ ''ਤੇ ਵਰ੍ਹਾਏ ਡੰਡੇ, ਖਿੜਕੀਆਂ ਦੇ ਸ਼ੀਸ਼ੇ ਟੁੱਟੇ, ਵਿੱਚ ਬੈਠੇ ਸੀ ਪੁਲਸ ਮੁਲਾਜ਼ਮ

Tuesday, Sep 08, 2026 - 12:55 PM (IST)

ਮੁੰਡਿਆਂ ਨੇ PCR ਦੀ ਗੱਡੀ ''ਤੇ ਵਰ੍ਹਾਏ ਡੰਡੇ, ਖਿੜਕੀਆਂ ਦੇ ਸ਼ੀਸ਼ੇ ਟੁੱਟੇ, ਵਿੱਚ ਬੈਠੇ ਸੀ ਪੁਲਸ ਮੁਲਾਜ਼ਮ

ਚੰਡੀਗੜ੍ਹ (ਸੁਸ਼ੀਲ) : ਇੱਥੇ ਇੰਦਰਾ ਕਾਲੋਨੀ 'ਚ ਬੇਖ਼ੌਫ਼ ਮੁਲਜ਼ਮ ਘੁੰਮ ਰਹੇ ਹਨ। ਸੋਮਵਾਰ ਨੂੰ ਇੰਦਰਾ ਕਾਲੋਨੀ 'ਚ ਖੜ੍ਹੀ ਪੀ. ਸੀ. ਆਰ. ਗੱਡੀ ’ਤੇ ਦੋ ਨੌਜਵਾਨਾਂ ਨੇ ਡੰਡੇ ਮਾਰ ਕੇ ਦੋ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਨੌਜਵਾਨ ਡੰਡਾ ਲੈ ਕੇ ਪੀ. ਸੀ. ਆਰ. ਗੱਡੀ ਦੇ ਨੇੜੇ ਘੁੰਮਦਾ ਰਿਹਾ ਪਰ ਪੁਲਸ ਮੁਲਾਜ਼ਮ ਉਸ ਨੂੰ ਫੜ੍ਹ ਨਹੀਂ ਕਰ ਸਕੇ। ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਨੌਜਵਾਨ ਨੂੰ ਕਾਬੂ ਕਰਕੇ ਆਈ. ਟੀ. ਪਾਰਕ ਥਾਣੇ ਲੈ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਨੌਜਵਾਨ ਮਾਨਸਿਕ ਤੌਰ ’ਤੇ ਪਰੇਸ਼ਾਨ ਹੈ। ਦੂਜੇ ਨੌਜਵਾਨ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਆਈ. ਟੀ. ਪਾਰਕ ਥਾਣਾ ਪੁਲਸ ਪੀ. ਸੀ. ਆਰ. ਗੱਡੀ ਦੇ ਸ਼ੀਸ਼ੇ ਤੋੜਨ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰੇਗੀ।

ਆਈ.ਟੀ. ਪਾਰਕ ਥਾਣਾ ਇਲਾਕੇ ਵਿਚ ਤਾਇਨਾਤ ਪੀ. ਸੀ. ਆਰ. ਗੱਡੀ 'ਚ ਡਰਾਈਵਰ ਰਾਜੇਸ਼ ਅਤੇ ਮਹਿਲਾ ਕਾਂਸਟੇਬਲ ਪ੍ਰਿਯੰਕਾ ਮੌਜੂਦ ਸਨ। ਪੀ. ਸੀ. ਆਰ. ਗੱਡੀ ਇੰਦਰਾ ਕਾਲੋਨੀ 'ਚ ਖੜ੍ਹੀ ਸੀ। ਇਸ ਦੌਰਾਨ ਦੋ ਨੌਜਵਾਨ ਡੰਡੇ ਲੈ ਕੇ ਆਏ ਅਤੇ ਪੀ. ਸੀ. ਆਰ. ਗੱਡੀ ਦੀ ਡਰਾਈਵਰ ਵਾਲੀ ਖਿੜਕੀ ’ਤੇ ਡੰਡਾ ਮਾਰ ਦਿੱਤਾ। ਡੰਡਾ ਲੱਗਦੇ ਹੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਕਾਂਸਟੇਬਲ ਰਾਜੇਸ਼ ਅਤੇ ਪ੍ਰਿਯੰਕਾ ਗੱਡੀ ਵਿਚੋਂ ਉਤਰ ਕੇ ਪਾਸੇ ਹੋ ਗਏ। ਦੇਖਦੇ ਹੀ ਦੇਖਦੇ ਨੌਜਵਾਨ ਨੇ ਪਿਛਲੀ ਖਿੜਕੀ ’ਤੇ, ਜਦੋਂ ਕਿ ਦੂਜੇ ਨੌਜਵਾਨ ਨੇ ਡੰਡਾ ਮਾਰ ਕੇ ਸ਼ੀਸ਼ਾ ਤੋੜ ਦਿੱਤਾ। ਵਾਰਦਾਤ ਤੋਂ ਬਾਅਦ ਵੀ ਮੁਲਜ਼ਮ ਉੱਥੇ ਹੀ ਘੁੰਮਦੇ ਰਹੇ। ਡੰਡਾ ਹੋਣ ਕਾਰਨ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤੁਰੰਤ ਕਾਬੂ ਕਰਨ ਦੀ ਹਿੰਮਤ ਨਹੀਂ ਕੀਤੀ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਇੰਚਾਰਜ ਮੌਕੇ ’ਤੇ ਪਹੁੰਚੇ। ਥਾਣਾ ਪੁਲਸ ਨੇ ਦੋਵੇਂ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਮਾਮਲੇ ਦੀ ਜਾਂਚ ਜਾਰੀ ਹੈ।
 


author

Babita

Content Editor

Related News