ਰਾਜਸਥਾਨ ਤੋਂ ਮੰਦਭਾਗੀ ਖ਼ਬਰ: ਨਹਿਰ ''ਚ ਡੁੱਬਣ ਕਾਰਨ ਤਿੰਨ ਲੜਕੀਆਂ ਦੀ ਮੌਤ

Monday, Nov 14, 2022 - 01:57 AM (IST)

ਰਾਜਸਥਾਨ ਤੋਂ ਮੰਦਭਾਗੀ ਖ਼ਬਰ: ਨਹਿਰ ''ਚ ਡੁੱਬਣ ਕਾਰਨ ਤਿੰਨ ਲੜਕੀਆਂ ਦੀ ਮੌਤ

ਨੈਸ਼ਨਲ ਡੈਸਕ : ਰਾਜਸਥਾਨ ਦੇ ਕੋਟਾ ਜ਼ਿਲੇ 'ਚ ਡੁੱਬਣ ਦੇ ਵੱਖ-ਵੱਖ ਮਾਮਲਿਆਂ 'ਚ ਅੱਜ ਸ਼ਾਮ ਤੱਕ ਦੋ ਲੜਕੀਆਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੋ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਕੋਟਾ ਜ਼ਿਲ੍ਹੇ ਦੇ ਸੁਲਤਾਨਪੁਰ ਖੇਤਰ ਦੇ ਦਿਹਾਤੀ ਖੇਤਰ ਦੇ ਪਿੰਡ ਡਾਬਰ ਨੇੜੇ ਇੱਕ ਲੜਕੀ ਅਚਾਨਕ ਨਹਿਰ ਵਿੱਚ ਡਿੱਗ ਗਈ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਉਸ ਨੂੰ ਤੈਰਦਾ ਦੇਖ ਕੇ ਉਸ ਦੇ ਨਾਲ ਆਈਆਂ ਦੋ ਲੜਕੀਆਂ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਤਿੰਨੋਂ ਡੁੱਬ ਗਈਆਂ।

ਇਹ ਵੀ ਪੜ੍ਹੋ : ਸੂਬਾ ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ, ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਕਹੀਆਂ ਇਹ ਗੱਲਾਂ

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੋਟਾ, ਐੱਸ.ਡੀ.ਆਰ.ਐੱਫ਼ ਅਤੇ ਕੋਟਾ ਨਗਰ ਨਿਗਮ ਦੀਆਂ ਬਚਾਅ ਟੀਮਾਂ ਸੱਜੇ ਨਹਿਰ ਦੀ ਡਾਬਰ ਸ਼ਾਖਾ ਵਿੱਚ ਤਿੰਨ ਲੜਕੀਆਂ ਦੇ ਵਹਿ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ। ਇਨ੍ਹਾਂ ਬਚਾਅ ਟੀਮਾਂ ਵਿੱਚ ਸ਼ਾਮਲ ਗੋਤਾਖੋਰਾਂ ਨੇ ਨਹਿਰ ਵਿੱਚ ਡੁੱਬੀਆਂ ਤਿੰਨ ਲੜਕੀਆਂ ਵਿੱਚੋਂ ਦੋ ਰਾਧਾ (18) ਅਤੇ ਅਰਚਨਾ (16) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ, ਜਦੋਂ ਕਿ ਤੀਜੀ ਲੜਕੀ ਨੰਦਿਨੀ (12) ਅਜੇ ਵੀ ਲਾਪਤਾ ਹੈ। ਸ਼ਾਮ ਨੂੰ ਹਨੇਰਾ ਹੋਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ, ਜੋ ਹੁਣ ਭਲਕੇ ਸਵੇਰੇ 6 ਵਜੇ ਤੋਂ ਮੁੜ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਤੁਰਕੀ ਦੀ ਰਾਜਧਾਨੀ 'ਚ ਬੰਬ ਧਮਾਕਾ, 6 ਦੀ ਮੌਤ, 53 ਜ਼ਖਮੀ

ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਮੌਕੇ 'ਤੇ ਇਕੱਠੇ ਹੋ ਗਏ। ਲੜਕੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਹੌਲ ਕਾਫੀ ਗਮਗੀਨ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਅਤੇ ਬਚਾਅ ਟੀਮ ਹੁਣ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੁਲਤਾਨਪੁਰ 'ਚ ਦੋ ਲੜਕਿਆਂ ਦੇ ਡੁੱਬਣ ਦੀ ਘਟਨਾ ਵਾਪਰੀ ਸੀ, ਜਿਨ੍ਹਾਂ 'ਚੋਂ ਇਕ ਲੜਕੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਜਦਕਿ ਦੂਜਾ ਲੜਕਾ ਸੂਰਜ ਮੇਘਵਾਲ (15) ਨੂੰ ਸ਼ਾਮ ਤੱਕ ਕੋਟਾ ਤੋਂ ਗਈ ਨਗਰ ਦੀ ਗੋਤਾਖੋਰਾਂ ਦੀ ਟੀਮ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਰਹੀ ਪਰ ਹਨੇਰਾ ਹੋਣ ਕਾਰਨ ਇੱਥੇ ਵੀ ਬਚਾਅ ਕਾਰਜ ਸਵੇਰੇ ਹੀ ਸ਼ੁਰੂ ਕੀਤਾ ਜਾਵੇਗਾ।
 


author

Mandeep Singh

Content Editor

Related News