ਕਰਜ਼ੇ ਤੋਂ ਪਰੇਸ਼ਾਨ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ

Monday, Sep 06, 2021 - 05:48 PM (IST)

ਕਰਜ਼ੇ ਤੋਂ ਪਰੇਸ਼ਾਨ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਅਹਿਮਦਨਗਰ- ਮਹਾਰਾਸ਼ਟਰ ਦੇ ਅਹਿਮਦਨਗਰ ਸ਼ਹਿਰ ’ਚ ਇਕ ਪਰਿਵਾਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਦਿਨਕਰ ਫਾਟਕ (42), ਕਿਰਨ ਸੰਦੀਪ ਫਾਟਕ (32) ਅਤੇ ਉਨ੍ਹਾਂ ਦੀ ਧੀ ਮੈਥਿਲੀ ਸੰਦੀਪ ਫਾਟਕ (12) ਦੇ ਰੂਪ ’ਚ ਹੋਈ ਹੈ। ਫਾਟਕ ਪਰਿਵਾਰ ਕੇਡਗਾਂਵ ਕਸਬੇ ਦੇ ਅਥਰਵ ਨਗਰ ਦੇ ਵਾਸੀ ਸਨ। ਸਥਾਨਕ ਲੋਕਾਂ ਵਲੋਂ ਕੋਤਵਾਲੀ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਸਿੰਘੂ ਬਾਰਡਰ ਖੋਲ੍ਹਣ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ

ਸੂਚਨਾ ਮਿਲਦੇ ਹੀ ਐਡੀਸ਼ਨਲ ਪੁਲਸ ਸੁਪਰਡੈਂਟ ਸੌਰਭ ਅਗਰਵਾਲ, ਕੋਤਵਾਲੀ ਪੁਲਸ ਇੰਸਪੈਕਟਰ ਰਾਕੇਸ਼ ਮਨਗਾਂਵਕਰ, ਸਹਾਇਕ ਪੁਲਸ ਇੰਸਪੈਕਟਰ ਨਿਤਿਨ ਰਣਦੀਪ ਅਤੇ ਸਬ ਇੰਸਪੈਕਟਰ ਸਤੀਸ਼ ਸ਼ਿਰਸਾਥ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ। ਹਾਦਸੇ ਵਾਲੀ ਜਗ੍ਹਾ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਗਿਆ। ਪੁਲਸ ਨੇ ਖ਼ੁਦਕੁਸ਼ੀ ਦੇ ਸੰਬੰਧ ’ਚ ਲਿਖੀ ਪਰਚੀ ਜ਼ਬਤ ਕਰ ਲਈ ਹੈ। ਪਰਚੀ ’ਚ ਲਿਖਿਆ ਗਿਆ ਹੈ ਕਿ ਵਪਾਰਕ ਕਰਜ਼ੇ ਤੋਂ ਪਰੇਸ਼ਾਨ ਹੋਣ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ। ਪੀੜਤ ਪਰਿਵਾਰ ਦਾ ਕਰਿਆਨੇ ਦਾ ਕਾਰੋਬਾਰ ਸੀ। ਤਿੰਨੋਂ ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਸਰਕਾਰੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਮਹਾਪੰਚਾਇਤ ਤੋਂ ਪਹਿਲਾਂ ਘਬਰਾਈ ਹਰਿਆਣਾ ਸਰਕਾਰ, ਕਰਨਾਲ 'ਚ ਇੰਟਰਨੈੱਟ ਸੇਵਾਵਾਂ ਠੱਪ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News