ਉੱਤਰ ਪ੍ਰਦੇਸ਼ ''ਚ 700 ਪੇਟੀਆਂ ਸ਼ਰਾਬ ਨਾਲ ਤਿੰਨ ਗ੍ਰਿਫਤਾਰ

03/23/2018 9:06:44 PM

ਮਥੁਰਾ— ਉੱਤਰ ਪ੍ਰਦੇਸ਼ ਦੇ ਆਬਕਾਰੀ ਵਿਭਾਗ ਨੇ ਸ਼ੁੱਕਰਵਾਰ ਨੂੰ ਪੁਲਸ ਦੀ ਸਹਾਇਤਾ ਨਾਲ ਹਰਿਆਣਾ ਵਲੋਂ ਲਿਆਂਦੀ ਜਾ ਰਹੀ ਅੰਗ੍ਰੇਜ਼ੀ ਸ਼ਰਾਬ ਦੀਆਂ ਕੁਲ 718 ਪੇਟੀਆਂ ਸ਼ਰਾਬ ਜ਼ਬਤ ਕੀਤੀਆਂ ਹਨ, ਜਿਸ ਦੀ ਕੁੱਲ ਕੀਮਤ 40 ਲੱਖ ਰੁਪਏ ਦੱਸੀ ਜਾ ਰਹੀ ਹੈ। ਜ਼ਿਲਾ ਆਬਕਾਰੀ ਅਧਿਕਾਰੀ ਓਮਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਵਿਭਾਗੀ ਟੀਮ ਨੇ ਥਾਣਾ ਹਾਈਵੇਅ ਪੁਲਸ ਦੇ ਨਾਲ ਮੁਹਾਲੀ ਤਿਰਾਹੇ ਦੇ ਨੇੜੇ ਇਕ ਸ਼ੱਕੀ ਵਾਹਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇਖਿਆ ਕਿ ਪੇਟੀਆਂ 'ਚ ਗੈਰ-ਕਾਨੂੰਨੀ ਰੂਪ ਨਾਲ ਸ਼ਰਾਬ ਲਿਜਾਈ ਜਾ ਰਹੀ ਸੀ। ਪੁਲਸ ਨੇ ਸ਼ਰਾਬ ਜ਼ਬਤ ਕਰ ਲਈ ਹੈ ਤੇ ਇਸ ਮਾਮਲੇ 'ਚ ਪੁਲਸ ਨੇ ਵਾਹਨ ਚਾਲਕ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News