ਘਰ 'ਚੋਂ ਪਿਓ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ 'ਤੇ ਪਿੰਡ 'ਚ ਫੈਲੀ ਸਨਸਨੀ, ਫਰਾਰ ਪਤਨੀ 'ਤੇ ਘੁੰਮ ਰਹੀ ਸ਼ੱਕ ਦੀ ਸੂਈ

Sunday, Sep 03, 2023 - 02:10 PM (IST)

ਘਰ 'ਚੋਂ ਪਿਓ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ 'ਤੇ ਪਿੰਡ 'ਚ ਫੈਲੀ ਸਨਸਨੀ, ਫਰਾਰ ਪਤਨੀ 'ਤੇ ਘੁੰਮ ਰਹੀ ਸ਼ੱਕ ਦੀ ਸੂਈ

ਨੂਹ- ਜ਼ਿਲ੍ਹੇ ਦੇ ਗਾਂਗੋਲੀ ਪਿੰਡ 'ਚ ਪਤੀ ਸਣੇ 4 ਬੱਚਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਇਨ੍ਹਾਂ ਕਤਲਾਂ ਲਈ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਫਿਲਹਾਲ ਪਤਨੀ ਫਰਾਰ ਹੋ ਗਈ ਹੈ। ਵਾਰਦਾਤ ਸ਼ੁੱਕਰਵਾਰ ਰਾਤ ਦੀ ਹੈ। ਸ਼ਨੀਵਾਰ ਸਵੇਰੇ ਪਰਿਵਾਰ ਵਾਲਿਆਂ ਨੇ ਦੇਖਿਆ ਤਾਂ ਪਤੀ ਫਾਹ 'ਤੇ ਲਟਕ ਰਿਹਾ ਸੀ ਤਾਂ 2 ਮੁੰਡੇ ਅਤੇ 1 ਕੁੜੀ ਸਣੇ 3 ਬੱਚਿਆਂ ਨੂ ਬੈੱਡ 'ਤੇ ਮ੍ਰਿਤਕ ਪਾਇਆ ਗਿਆ। ਉਥੇ ਹੀ ਪਤਨੀ ਰਾਤ ਨੂੰ ਹੀ ਘਰੋਂ ਫਰਾਰ ਹੋ ਗਈ। ਸਵੇਰੇ ਸੂਚਨਾ ਮਿਲਦੇ ਹੀ ਰੋਜਕਾਮੇਵ ਥਾਣਾ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਨੂਹ ਸੀ.ਐੱਸ.ਸੀ. 'ਚ ਪਹੁੰਚਾਇਆ। ਫਿਲਹਾਲ ਪੁਲਸ ਪੋਸਟਮਾਰਟਮ ਅਤੇ ਮਾਮਲੇ ਦੀ ਜਾਂਚ 'ਚ ਜੁਟੀ ਹੈ। ਮ੍ਰਿਤਕਾਂ 'ਚ ਪਤੀ ਦਾ ਨਾਂ ਜੀਤ ਸਿੰਘ ਉਰਫ ਜੀਤਨ ਉਮਰ 34 ਸਾਲ ਹੈ, ਪੁੱਤਰ ਖਿਡਾਰੀ ਉਮਰ 12 ਸਾਲ, ਧੀ ਰਾਧਿਕਾ ਉਮਰ 10 ਸਾਲ ਅਤੇ ਪੁੱਤਰ ਪ੍ਰਿਯਾਂਸ਼ੁ ਉਮਰ 7 ਸਾਲ ਹੈ। ਉਥੇ ਹੀ ਫਰਾਰ ਹੋਈ ਪਤਨੀ ਦਾ ਨਾਂ ਮੀਨਾ ਹੈ।

ਇਹ ਵੀ ਪੜ੍ਹੋ– ਇਨਸਾਨੀਅਤ ਸ਼ਰਮਸਾਰ: 85 ਸਾਲਾ ਬੇਬੇ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਤੋਂ ਬਾਅਦ ਬਲੇਡ ਨਾਲ ਵੱਢੇ ਬੁੱਲ੍ਹ

ਇਹ ਵੀ ਪੜ੍ਹੋ– ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡ ਰਿਹਾ ਸੀ ਬੱਚਾ, ਅਚਾਨਕ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ

ਉਥੇ ਹੀ ਪਿੰਡ ਵਾਸੀਆਂ ਮੁਤਾਬਕ, ਔਰਤ ਦੇ ਚਰਿਤਰ 'ਤੇ ਵੀ ਉਂਗਲੀਆਂ ਉੱਠ ਰਹੀਆਂ ਹਨ। ਪਤੀ-ਪਤਨੀ ਦਾ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਸੀ ਅਤੇ ਪਤਨੀ ਕਈ-ਕਈ ਦਿਨ ਤਕ ਘਰੋਂ ਗਾਇਬ ਰਹਿੰਦੀ ਸੀ। ਜਿਸਦੇ ਚਲਦੇ ਪਰਿਵਾਰ ਵਾਲਿਆਂ ਨੂੰ ਉਸਦੇ ਚਰਿਤਰ 'ਤੇ ਸ਼ੱਕ ਸੀ। ਇਸ ਬਾਰੇ ਔਰਤ ਦੇ ਪੇਕੇ ਪਰਿਵਾਰ ਨੂੰ ਵੀ ਦੱਸਿਆ ਗਿਆ ਸੀ ਪਰ ਕੋਈ ਸੁਧਾਰ ਨਹੀਂ ਹੋਇਆ। ਜਿਸਦੇ ਚਲਦੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉਥੇ ਹੀ ਪੁਲਸ ਸਾਰੇ ਪਹਿਲੂਆਂ 'ਤੇ ਧਿਆਨ ਦਿੰਦੇ ਹੋਏ ਜਾਂਚ 'ਚ ਜੁਟ ਗਈ ਹੈ। 

ਜਾਣਕਾਰੀ ਮੁਤਾਬਕ, ਰੋਜਕਾਮੇਵ ਥਾਣੇ ਅਧੀਨ ਪੇਂਡੇ ਗਾਂਗੋਲੀ ਪਿੰਡ 'ਚ ਸਵੇਰੇ ਅਚਾਨਕ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਕ ਹੀ ਪਰਿਵਾਰ ਦੇ ਪਿਤਾ ਅਤੇ ਉਸਦੇ ਤਿੰਨ ਬੱਚੇ ਕਮਰੇ 'ਚ ਮ੍ਰਿਤਕ ਹਾਲਤ 'ਚ ਮਿਲੇ। ਪਰਿਵਾਰ ਦੇ ਲੋਕਾਂ ਦੀ ਜਿਵੇਂ ਹੀ ਚਾਰ ਲਾਸ਼ਾਂ 'ਤੇ ਨਜ਼ਰ ਪਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਵੇਂ-ਜਿਵੇਂ ਪਿੰਡ ਵਾਸੀਆਂ ਨੂੰ ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੀ ਗਈ ਲੋਕ ਘਟਨਾ ਵਾਲੀ ਥਾਂ 'ਤੇ ਜਮ੍ਹਾ ਹੁੰਦੇ ਗਏ। ਮਾਮਲੇ ਦੀ ਸੂਚਨਾ ਰੋਜਕਾਮੇਵ ਪੁਲਸ ਨੂੰ ਦਿੱਤੀ ਗਈ। ਜਿਸਤੋਂ ਬਾਅਦ ਰੋਜਕਾਮੇਵ ਪੁਲਸ ਅਤੇ ਡੀ.ਐੱਸ.ਪੀ. ਜਤਿੰਦਰ ਰਾਣਾ ਪਿੰਡ 'ਚ ਮੌਕੇ 'ਤੇ ਪਹੁੰਚੇ। ਇਸ ਘਟਨਾ ਦੇ ਪਿੱਛੇ ਕੀ ਕਾਰਨ ਹੈ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਡੀ.ਐੱਸ.ਪੀ. ਜਤਿੰਦਰ ਰਾਣਾ ਦਾ ਕਹਿਣਾ ਹੈ ਕਿ ਮਾਮਲੇ 'ਚ ਪਰਿਵਾਰ ਵਾਲਿਆਂ ਦੁਆਰਾ ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ। ਜਾਂਚ 'ਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ– ਰੱਖੜੀ ਵਾਲੇ ਦਿਨ ਵਾਪਰਿਆ ਵੱਡਾ ਦੁਖਾਂਤ, ਯਮੁਨਾ ’ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News